ਇਹੋ ਜਿਹਾ ਸੀ ਮਹਾਰਾਣੀ ਜਿੰਦ ਕੌਰ ਦਾ ਸੰਘਰਸ਼ਮਈ ਜੀਵਨ, ਜਾਣੋ ਸਿੱਖ ਰਾਜ ਦਾ ਮਾਣਮੱਤਾ ਇਤਿਹਾਸ

ਖ਼ਬਰਾਂ, ਰਾਸ਼ਟਰੀ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਆਮ ਤੌਰ 'ਤੇ ਮਹਾਰਾਣੀ ਜਿੰਦਾਂ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ। ਮਹਾਰਾਣੀ ਜਿੰਦ ਕੌਰ ਦਾ ਜਨਮ 1817 ਈ. ਨੂੰ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਚਾੜ੍ਹ ਵਿਚ ਔਲਖ ਗੋਤ ਦੇ ਜ਼ਿਮੀਂਦਾਰ ਸ. ਮੰਨਾ ਸਿੰਘ ਦੇ ਘਰ ਹੋਇਆ। ਸ. ਮੰਨਾ ਸਿੰਘ ਕੋਈ ਬਹੁਤ ਵੱਡੇ ਰਸੂਖਦਾਰ ਤਾਂ ਨਹੀਂ ਸੀ ਪਰ ਉਹਨਾਂ ਦਾ ਲਾਹੌਰ ਦਰਬਾਰ ਵਿਚ ਨਾਂਅ ਜ਼ਰੂਰ ਸੀ। ਵਿਆਹ ਤੋਂ ਤਕਰੀਬਨ ਢਾਈ ਸਾਲਾਂ ਬਾਅਦ ਹੀ ਵਿਧਵਾ ਹੋ ਜਾਣ ਵਾਲੀ ਮਹਾਰਾਣੀ ਜਿੰਦਾਂ ਇੱਕ ਬਹਾਦਰ ਸਿੱਖ ਇਸਤਰੀ ਸੀ ਪਰ ਗ਼ੱਦਾਰਾਂ ਹੱਥੋਂ ਮਾਰ ਖਾ ਗਈ। ਆਪਣੇ ਸੁਹੱਪਣ ਅਤੇ ਦਲੇਰੀ ਕਰਕੇ ਮਹਾਰਾਣੀ ਜਿੰਦਾਂ ਨੂੰ 'ਪੰਜਾਬ ਦੀ ਮੈਸਾਲੀਨਾ' ਵੀ ਕਿਹਾ ਜਾਂਦਾ ਹੈ।