'ਇਕ ਰੈਂਕ ਇਕ ਪੈਨਸ਼ਨ' - ਸਾਬਕਾ ਫ਼ੌਜੀਆਂ ਨੂੰ ਸੁਪਰੀਮ ਕੋਰਟ ਤੋਂ ਇਨਸਾਫ਼ ਦੀ ਆਸ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 19 ਫ਼ਰਵਰੀ (ਅਮਨਦੀਪ ਸਿੰਘ): 'ਇਕ ਰੈਂਕ ਇਕ ਪੈਨਸ਼ਨ' ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇਂ ਅਰਸੇ ਤੋਂ ਸੰਘਰਸ਼ ਕਰ ਰਹੇ ਸਾਬਕਾ ਫ਼ੌਜੀਆਂ ਨੇ ਅੱਜ ਉਮੀਦ ਪ੍ਰਗਟਾਈ ਕਿ ਸੁਪਰੀਮ ਕੋਰਟ ਤੋਂ ਸਾਬਕਾ ਫ਼ੌਜੀਆਂ ਨੂੰ ਜ਼ਰੂਰ ਇਨਸਾਫ਼ ਮਿਲੇਗਾ।ਅੱਜ ਇਥੋਂ ਦੇ ਜੰਤਰ ਮੰਤਰ 'ਤੇ ਇਕੱਠੇ ਹੋਏ ਸਾਬਕਾ ਫ਼ੌਜੀਆਂ ਨੇ ਸਿਆਸਤਦਾਨਾਂ ਨੂੰ ਨਸੀਹਤ ਦਿਤੀ ਕਿ ਉਹ ਭਾਰਤੀ ਫ਼ੌਜ ਨੂੰ ਲੈ ਕੇ ਫ਼ਿਰਕੂ ਟਿਪਣੀਆਂ ਦੇਣਾ ਬੰਦ ਕਰਨ, ਕਿਉਂਕਿ ਸਮੁੱਚੇ ਫ਼ੌਜੀ ਅਪਣੀਆਂ ਜਾਨਾਂ 'ਤੇ ਖੇਡ ਕੇ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਬਾਖ਼ੂਬੀ ਕਰ ਰਹੇ ਹਨ। ਸੇਵਾਮੁਕਤ ਫ਼ੌਜੀਆਂ ਦੀ ਜਥੇਬੰਦੀ ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ (ਆਈਈਐਸਐਮ) ਦੇ ਚੇਅਰਮੈਨ ਸੇਵਾਮੁਕਤ ਮੇਜਰ ਜਨਰਲ
ਸਤਬੀਰ ਸਿੰਘ ਨੇ ਅਦਾਲਤੀ ਕੇਸ ਬਾਰੇ ਵਿਚਾਰ ਸਾਂਝੇ ਕੀਤੇ ਤੇ ਫ਼ੌਜੀਆਂ ਦੇ ਹਿੱਤ ਵਿਚ ਜੰਗ ਜਾਰੀ ਰੱਖਣ ਦਾ ਐਲਾਨ ਕੀਤਾ।