ਭਾਰਤ ਸੰਚਾਰ ਨਿਗਮ ਲਿਮਟਿਡ (ਬੀਐਸਐਨਐਲ) ਦੇਸ਼ ਦੇ ਪੱਛਮੀ ਅਤੇ ਦੱਖਣੀ ਖੇਤਰਾਂ ਨੂੰ ਕਵਰ ਕਰਨ ਵਾਲੇ 10 ਟੈਲੀਕਾਮ ਸਰਕਿਲ ਵਿਚ 4ਜੀ ਸਰਵਿਸ ਸ਼ੁਰੂ ਕਰਨ ਜਾ ਰਹੀ ਹੈ। ਇਸਦੇ ਲਈ BSNL ਨੇ ਨੋਕੀਆ ਦੇ ਨਾਲ ਹੱਥ ਮਿਲਾਇਆ ਹੈ। ਬੀਐਸਐਨਐਲ ਦੇ ਸੀਐਮਡੀ ਅਨੁਪਮ ਸ਼੍ਰੀਵਾਸਤਵ ਨੇ ਕਿਹਾ ਕਿ ਅਸੀਂ ਨੋਕੀਆ ਦੇ ਨਾਲ ਤਕਨਾਲੋਜੀ ਪਾਰਟਨਰਸ਼ਿਪ ਕੀਤੀ ਹੈ। ਇਸਦੇ ਜਰੀਏ ਦੇਸ਼ ਦੇ ਦੱਖਣੀ ਅਤੇ ਪੱਛਮੀ ਖੇਤਰ ਵਿਚ ਨਵੀਨਤਮ ਤਕਨਾਲੋਜੀ ਨੂੰ ਸ਼ੁਰੂ ਕਰਨਗੇ।
ਅੱਗੇ ਅਸੀਂ 5ਜੀ 'ਤੇ ਸ਼ਿਫਟ ਹੋ ਜਾਵਾਂਗੇ। ਨੋਕੀਆ ਭਾਰਤ ਦੇ 10 ਟੈਲੀਕਾਮ ਸਰਕਲ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਗੋਆ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ ਅਤੇ ਤੇਲੰਗਾਨਾ ਵਿਚ ਆਪਣੀ ਨਵੀਂ ਤਕਨਾਲੋਜੀ ਨੂੰ ਸ਼ੁਰੂ ਕਰਨ ਜਾ ਰਹੀ ਹੈ। ਇਸ ਸਰਕਲ ਵਿਚ ਕਈ ਅਜਿਹੇ ਵੱਡੇ ਸ਼ਹਿਰ ਹਨ, ਜੋ ਬਿਜਨਸ, ਤਕਨਾਲੋਜੀ ਅਤੇ ਯਾਤਰੀ ਹਬ ਹਨ। ਇਸਤੋਂ ਕਰੀਬ 3 . 8 ਕਰੋੜ ਬੀਐਸਐਨਐਲ ਸਬਸਕਰਾਇਬਰਸ ਨੂੰ ਫਾਇਦਾ ਹੋਵੇਗਾ।
ਨੋਕੀਆ MBiT ਇੰਡੈਕਸ 2018 ਦੇ ਮੁਤਾਬਕ 2017 ਵਿਚ ਕੁਲ ਡਾਟਾ ਦਾ 82 ਫੀਸਦੀ 4ਜੀ ਡਾਟਾ ਇਸਤੇਮਾਲ ਹੋਇਆ ਹੈ। ਨੋਕੀਆ ਅਤੇ ਬੀਐਸਐਨਐਲ ਨੇ 2017 ਵਿਚ ਇਕ ਸਮਝੌਤਾ ਕੀਤਾ ਸੀ। ਇਸ ਵਿਚ 5G ਨੈੱਟਵਰਕ 'ਤੇ ਕੰਮ ਕਰਨ ਦੀ ਗੱਲ ਕਹੀ ਗਈ ਸੀ। ਨੋਕੀਆ ਦੇ ਇੰਡੀਆ ਮਾਰਕਿਟ ਦੇ ਹੈਡ ਸੰਜੈ ਮਲਿਕ ਦਾ ਕਹਿਣਾ ਹੈ ਕਿ ਸਾਡੀ ਤਕਨਾਲੋਜੀ ਨਾਲ ਬੀਐਸਐਨਐਲ ਨਵੀਂ ਵਾਇਸ ਅਤੇ ਡਾਟਾ ਸਰਵਿਸ ਲਾਂਚ ਕਰਨ ਵਿਚ ਸਮਰੱਥਾਵਾਨ ਹੋਵੇਗਾ ਅਤੇ ਭਾਰਤ ਵਿਚ ਵਧਦੀ ਡਿਮਾਂਡ ਨੂੰ ਪੂਰਾ ਕਰਨ ਵਿਚ ਅੱਗੇ ਆਵੇਗਾ।