ਨਵੀਂ ਦਿੱਲੀ: ਹਰਿਆਣਾ ਦੇ ਤੇਜ ਤੱਰਾਰ ਆਈਏਐਸ ਅਧਿਕਾਰੀ ਅਸ਼ੋਕ ਖੇਮਕਾ ਦਾ ਇੱਕ ਵਾਰ ਫਿਰ ਤਬਾਦਲਾ ਕਰ ਦਿੱਤਾ ਗਿਆ। ਇਹ ਉਨ੍ਹਾਂ ਦਾ ਰਿਕਾਰਡ 51ਵਾਂ ਟਰਾਂਸਫਰ ਹੈ। ਇਸ ਵਾਰ ਉਨ੍ਹਾਂ ਨੂੰ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਵਲੋਂ ਹਟਾਕੇ ਖੇਡ ਅਤੇ ਨੌਜਵਾਨਾਂ ਨਾਲ ਸਬੰਧਤ ਮਾਮਲਿਆਂ ਵਾਲੇ ਵਿਭਾਗ ਦਾ ਪ੍ਰਿੰਸੀਪਲ ਸੈਕਰੇਟਰੀ ਬਣਾਇਆ ਗਿਆ ਹੈ।
ਖਾਸ ਗੱਲ ਇਹ ਹੈ ਕਿ ਖੇਮਕਾ ਹੁਣ ਖੇਡ ਮੰਤਰੀ ਅਨਿਲ ਵਿਜ ਦੇ ਵਿਭਾਗ ਦਾ ਜਿੰਮਾ ਸੰਭਾਲਣਗੇ। ਅਨਿਲ ਵਿਜ ਅਸ਼ੋਕ ਖੇਮਕਾ ਦੇ ਕੰਮ ਤੋਂ ਖੁਸ਼ ਰਹੇ ਹਨ। ਉਨ੍ਹਾਂ ਨੇ ਕਈ ਵਾਰ ਖੇਮਕਾ ਦੀ ਤਾਰੀਫ ਕੀਤੀ ਹੈ। ਖੇਮਕਾ ਦੇ ਇਲਾਵਾ ਹਰਿਆਣਾ ਸਰਕਾਰ ਨੇ 13 ਹੋਰ ਆਈਏਐਸ ਅਧਿਕਾਰੀਆਂ ਦਾ ਟਰਾਂਸਫਰ ਕੀਤਾ ਹੈ।