ਇਸ ਕਾਰਡ ਦੇ ਬਿਨਾਂ ਬੈਂਕ ਅਕਾਉਂਟ ਤੋਂ ਲੈ ਕੇ ਗੱਡੀ ਖਰੀਦਣਾ ਹੈ ਮੁਸ਼ਕਲ, ਤੁਸੀਂ ਬਣਵਾਇਆ ਜਾਂ ਨਹੀਂ ?

ਖ਼ਬਰਾਂ, ਰਾਸ਼ਟਰੀ

ਤੁਹਾਡੇ ਕੋਲ ਸਿਰਫ ਆਧਾਰ ਕਾਰਡ ਹੋਣਾ ਹੀ ਕਾਫ਼ੀ ਨਹੀਂ ਹੈ, ਸਗੋਂ ਇਸਦੇ ਨਾਲ ਹੀ ਪੈਨ ਕਾਰਡ ਵੀ ਹੋਣਾ ਚਾਹੀਦਾ ਹੈ। ਪੈਨ ਕਾਰਡ ਦੇ ਬਿਨਾਂ ਤੁਹਾਨੂੰ ਵਾਹਨ ਖਰੀਦਣ ਤੋਂ ਲੈ ਕੇ ਬੈਂਕ ਵਿਚ ਅਕਾਉਂਟ ਓਪਨ ਕਰਨ ਤੱਕ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਤੁਸੀ ਕੋਈ ਵੀ ਪ੍ਰਾਪਰਟੀ ਖਰੀਦਦੇ ਜਾਂ ਵੇਚਦੇ ਹੋ ਤਾਂ ਤੁਹਾਨੂੰ ਪੈਨ ਕਾਰਡ ਦੀ ਕਾਪੀ ਇਸਦੇ ਨਾਲ ਲਗਾਉਣਾ ਹੋਵੇਗਾ। ਇਸੇ ਤਰ੍ਹਾਂ ਜੇਕਰ ਤੁਸੀ 5 ਲੱਖ ਰੁਪਏ ਤੋਂ ਜ਼ਿਆਦਾ ਦਾ ਵਾਹਨ ਖਰੀਦਦੇ ਹਨ ਤਾਂ ਤੁਹਾਨੂੰ ਪੈਨ ਕਾਰਡ ਦੇਣਾ ਹੋਵੇਗਾ। ਸਰਕਾਰੀ ਹੀ ਨਹੀਂ ਪ੍ਰਾਇਵੇਟ ਜਾਂ ਕੋ -ਆਪਰੇਟਿਵ ਬੈਂਕ ਵਿਚ ਵੀ ਅਕਾਉਂਟ ਓਪਨ ਕਰਦੇ ਹੋ ਤਾਂ ਪੈਨ ਕਾਰਡ ਲਗਾਉਣਾ ਹੋਵੇਗਾ। 

ਬਿਨਾਂ ਪੈਨ ਦੇ ਤੁਸੀ ਬਿਜਨਸ ਪਰਪਸ ਲਈ ਫੋਨ ਦਾ ਕਨੈਕਸ਼ਨ ਨਹੀਂ ਲੈ ਸਕਦੇ। ਇੰਵੈਸਟਮੈਂਟ ਕਰਨ ਲਈ ਵੀ ਪੈਨ ਜਰੂਰੀ ਹੈ। ਅੱਜ ਅਸੀ ਪੈਨ ਕਾਰਡ ਦੇ ਇੰਜ ਹੀ 7 ਯੂਜ ਦੱਸ ਰਹੇ ਹਾਂ, ਜੋ ਤੁਹਾਨੂੰ ਜਾਨਣਾ ਜਰੂਰੀ ਹੈ। ਇਸ ਲਈ ਜੇਕਰ ਤੁਸੀਂ ਪੈਨ ਕਾਰਡ ਨਹੀਂ ਬਣਵਾਇਆ ਹੈ ਤਾਂ ਹੁਣੇ ਬਣਵਾ ਲਓ। ਵਰਨਾ ਭਵਿੱਖ ਵਿਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

- ੫ ਲੱਖ ਤੋਂ ਜਿਆਦਾ ਕੀਮਤ ਦੀ ਕੋਈ ਵੀ ਗੱਡੀ ਖਰੀਦਣਾ'ਤੇ ਤੁਹਾਨੂੰ ਪੈਨ ਕਾਰਡ ਦੀ ਜਰੂਰਤ ਪਏਗੀ।

- ਪਬਲਿਕ, ਪ੍ਰਾਇਵੇਟ ਜਾਂ ਕੋ-ਆਪਰੇਟਿਵ ਬੈਂਕ 'ਚ ਅਕਾਉਂਟ ਓਪਨ ਕਰਦੇ ਹੋ ਤਾਂ ਪੈਨ ਦੀ ਡਿਟੇਲ ਦੇਣੀ ਹੋਵੇਗੀ।

- ਕ੍ਰੈਡਿਟ, ਡੈਬਿਟ ਕਾਰਡ ਦੇ ਲਈ ਅਪਲਾਈ ਕਰਦੇ ਹੋ ਤਾਂ ਪੈਨ ਕਾਰਡ ਲਗਾਉਣਾ ਹੋਵੇਗਾ।

- ਬਿਜਨਸ ਪਰਪਸ ਦੇ ਇਸਤੇਮਾਲ ਲਈ ਫੋਨ ਕਨੈਕਸ਼ਨ ਲੈਂਦੇ ਹੋ, ਇਸ 'ਚ ਪੈਨ ਦੀ ਡਿਟੇਲ ਦੇਣੀ ਹੁੰਦੀ ਹੈ।

- ਹੋਟਲ 'ਚ ਰੁਕੇ ਹੋ ਤਾਂ ਪੈਨ ਕਾਰਡ ਨਾਲ ਰੱਖੋ। ਬਿਲ ਜਿਆਦਾ ਹੋਣ 'ਤੇ ਇਸ ਨੂੰ ਜਮ੍ਹਾ ਕਰਵਾਇਆ ਜਾ ਸਕਦਾ ਹੈ।

- ਕਿਸੇ ਵੀ ਬੈਂਕ 'ਚ ੫੦ ਹਜ਼ਾਰ ਜਾਂ ਇਸ ਤੋਂ ਜਿਆਦਾ ਰੁਪਏ ਜਮ੍ਹਾ ਕਰਨ 'ਤੇ ਪੈਨ ਕਾਰਡ ਦੇਣਾ ਪੈ ਸਕਦਾ ਹੈ।