ਕਹਿੰਦੇ ਹਨ ਕਿ ਜੇਕਰ ਕੋਈ ਸੁਪਨਾ ਮਨ ਤੋਂ ਵੇਖੋ ਤਾਂ ਜ਼ਰੂਰ ਪੂਰਾ ਹੁੰਦਾ ਹੈ। ਇਸਦਾ ਇਕ ਨਵਾਂ ਉਦਾਹਰਣ ਹਾਲ ਹੀ ਵਿਚ ਸਾਹਮਣੇ ਆਇਆ ਹੈ। ਦਰਅਸਲ ਆਪਣੀ ਛੱਤ ਉਤੇ ਜਹਾਜ਼ ਬਣਾਉਣ ਵਾਲੇ ਅਮੋਲ ਯਾਦਵ ਹੁਣ ਦੇਸ਼ ਵਿਚ ਜਹਾਜ਼ ਬਣਾਉਣ ਦਾ ਕਾਰਖਾਨਾ ਖੋਲ੍ਹਣ ਜਾ ਰਹੇ ਹਨ ਅਤੇ ਉਨ੍ਹਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਮਹਾਰਾਸ਼ਟਰ ਸਰਕਾਰ ਨੇ ਸਾਥ ਦਿੱਤਾ ਹੈ। ਮਹਾਰਾਸ਼ਟਰ ਸਰਕਾਰ ਨੇ ਇਸਦੇ ਲਈ ਉਨ੍ਹਾਂ ਦੇ ਨਾਲ 35000 ਕਰੋੜ ਰੁਪਏ ਦੇ ਸਮਝੌਤੇ ਉਤੇ ਦਸਤਖ਼ਤ ਕੀਤੇ ਹਨ।