ਈਸਰੋ 10 ਜਨਵਰੀ ਨੂੰ ਮੁੜ ਮਹਾਂਮਿਸ਼ਨ 'ਤੇ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 30 ਦਸੰਬਰ: ਭਾਰਤ 10 ਜਨਵਰੀ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਅਪਣੇ ਪੁਲਾੜ ਕੇਂਦਰ ਤੋਂ ਕਾਟਰੇਸੈਟ ਉਪਗ੍ਰਹਿ ਸਮੇਤ 31 ਉਪਗ੍ਰਹਿਆਂ ਦਾ ਪ੍ਰੀਖਣ ਕਰੇਗਾ। ਭਾਰਤੀ ਪੁਲਾੜ ਖੋਜ ਸੰਸਥਾ (ਈਸਰੋ) ਦੇ ਨਿਰਦੇਸ਼ਕ ਦੇਵੀ ਪ੍ਰਸ਼ਾਦ ਕਾਰਨਿਕ ਨੇ ਦਸਿਆ ਕਿ ਅਸੀਂ ਕਾਟਰੇਸੈਟ ਅਤੇ ਹੋਰ ਉਪਗ੍ਰਹਿਆ ਨੂੰ ਲਿਜਾਣ ਲਈ ਸਵੇਰੇ 9.30 ਵਜੇ ਰਾਕੇਟ ਪ੍ਰੀਖਣ ਦਾ ਸਮਾਂ ਨਿਰਧਾਰਕ ਕੀਤਾ ਹੈ। ਇਸ 'ਚੋਂ 28 ਉਪਗ੍ਰਹਿ ਅਮਰੀਕਾ ਅਤੇ ਪੰਜ ਹੋਰ ਦੇਸ਼ਾਂ ਦੇ ਹੋਣਗੇ। 2018 ਦੇ ਇਸ ਪਹਿਲੇ ਪੁਲਾੜ ਅਭਿਆਨ ਤਹਿਤ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀ.ਐਸ.ਐਲ.ਬੀ.-ਸੀ440) ਰਾਹੀਂ 31 ਉਪਗ੍ਰਹਿ ਲਾਂਚ ਕੀਤੇ ਜਾਣਗੇ। ਇਸ ਅਭਿਆਨ ਤੋਂ ਚਾਰ ਮਹੀਨੇ ਪਹਿਲਾਂ 31 ਅਗੱਸਤ ਨੂੰ ਇਸੇ ਤਰ੍ਹਾਂ ਦਾ ਰਾਕੇਟ ਪ੍ਰਿਥਵੀ ਦੀ ਨਿਚਲੀ ਸਮਰਥਾ 'ਚ ਭਾਰਤ ਦੇ ਅੱਠਵੇਂ ਨੌਵਹਿਨ ਉਪਗ੍ਰਹਿਆਂ ਨੂੰ ਪਹੁੰਚਾਉਣ 'ਚ ਅਸਫ਼ਲ ਰਿਹਾ ਸੀ।

 ਇਸ ਮਿਸ਼ਨ 'ਚ ਕਾਟਰੇਸੈਟ-2 ਤੋਂ ਇਲਾਵਾ ਭਾਰਤ ਦਾ ਇਕ ਨੈਨੋ ਉਪਗ੍ਰਹਿ ਅਤੇ ਇਕ ਮਾਈਕ੍ਰੋ ਉਪਗ੍ਰਹਿ ਵੀ ਲਾਂਚ ਕੀਤਾ ਜਾਵੇਗਾ।ਕਾਟਰੇਸੈਟ-2 ਇਕ ਪ੍ਰਿਥਵੀ ਪ੍ਰੀਖਣ ਉਪਗ੍ਰਹਿ ਹੈ, ਜੋ ਉਚ-ਗੁਣਵੱਤਾ ਵਾਲੀ ਤਸਵੀਰ ਪ੍ਰਦਾਨ ਕਰਨ 'ਚ ਸਮਰਥ ਹੈ। ਇਸੇ ਲੜੀ 'ਚ ਪਿਛਲੇ ਉਪਗ੍ਰਹਿ (ਕਾਟਰੇਸੈਟ-2ਈ) ਨੂੰ 15 ਫ਼ਰਵਰੀ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ। ਇਸ ਪੁਲਾੜ ਕੇਂਦਰ ਚੇਨਈ ਤੋਂ 90 ਕਿਲੋਮੀਟਰ ਪੂਰਬ-ਉਤਰ 'ਚ ਸਥਿਤ ਹੈ।   (ਏਜੰਸੀ)