ਰਾਜਸਥਾਨ ਦੇ ਪਾਲੀ ਜ਼ਿਲੇ ਦੇ ਰਵਾਰਚੀ ਦੇ ਜੀਝਾੜੀ ਪਿੰਡ 'ਚ ਪਿਛਲੇ 5 ਸਾਲ ਤੋਂ ਇਕ ਅਜਿਹਾ ਸਰਕਾਰੀ ਸਕੂਲ ਚੱਲ ਰਿਹਾ ਹੈ, ਜਿਸ 'ਚ ਭਵਨ ਦੇ ਨਾਂ 'ਤੇ ਇਕ ਝੋਪੜੀ ਹੈ। ਇਸ ਝੋਪੜੀ 'ਚ ਬੱਚਿਆਂ ਨੂੰ ਇਕ ਅਧਿਆਪਕ ਪੜਾਉਣ ਆਉਂਦਾ ਹੈ, ਜਿੱਥੇ ਇਕ ਹੀ ਅਧਿਆਪਕ ਪਰਮ ਸੇਵੀ ਵੀ ਹੈ ਅਤੇ ਚਪੜਾਸੀ ਵੀ। ਅਧਿਆਪਕ ਅਤੇ ਚਪੜਾਸੀ ਦਾ ਕੰਮ ਵੀ ਖੁਦ ਹੀ ਕਰਦਾ ਹੈ ।
ਸਕੂਲ 'ਚ ਬੋਰਡ ਲਗਾਉਣ ਦੀ ਵੀ ਜਗ੍ਹਾ ਨਹੀਂ ਹੈ। ਬੱਚਿਆਂ ਦੇ ਬੈਠਣ ਲਈ ਦਰੀ, ਸਕੂਲ ਦਾ ਸਮਾਨ ਰੱਖਣ ਲਈ ਲੋਹੇ ਦੇ ਬਾਕਸ ਦਾ ਇੰਤਜਾਮ ਸਥਾਨਕ ਕੁੱਝ ਦਾਨੀ ਲੋਕਾਂ ਤੋਂ ਕਰਵਾਇਆ ਗਿਆ ਹੈ।
ਇੱਥੇ ਨਾ ਬਿਜਲੀ, ਨਾ ਪਾਣੀ, ਨਾ ਬਲੈਕ ਬੋਰਡ ਅਤੇ ਨਾ ਹੀ ਸਕੂਲ ਦਾ ਸਮਾਨ ਰੱਖਣ ਦੀ ਕੋਈ ਜਗ੍ਹਾ ਨਹੀਂ ਹੈ। ਬਰਸਾਤ ਸਮੇਂ ਤਾਂ ਸੁਰੱਖਿਅਤ ਜਗ੍ਹਾ ਦੇਖਣੀ ਪੈਂਦੀ ਹੈ ਅਤੇ ਤੇਜ਼ ਸਰਦੀ 'ਚ ਬੱਚਿਆਂ ਵਲੋਂ ਇਕ ਗੋਲ ਘੇਰਾ ਬਣਾ ਕੇ ਉਸ ਵਿਚਾਲੇ ਅੱਗ ਲਗਾਈ ਜਾਂਦੀ ਹੈ। ਜਿਸ ਦੇ ਆਲੇ-ਦੁਆਲੇ ਬੱਚੇ ਬੈਠ ਕੇ ਪੜ੍ਹਦੇ ਹਨ। ਅੱਗ ਲਗਾਉਣ ਲਈ ਲਕੜੀਆਂ ਵੀ ਬੱਚੇ ਆਪਣੇ ਘਰੋਂ ਲੈ ਕੇ ਆਉਂਦੇ ਹਨ।
ਹਾਲਾਂਕਿ ਕੁੱਝ ਸਾਲ ਪਹਿਲਾਂ ਬੱਚਿਆਂ ਲਈ ਪਾਣੀ ਦਾ ਹੈਂਡਪੰਪ ਲਗਾਇਆ ਗਿਆ ਸੀ ਪਰ ਪਾਣੀ ਇੰਨਾ ਖਾਰਾ ਹੈ ਕਿ ਅਧਿਆਪਕ ਸਵੇਰੇ ਆਪਣੇ ਘਰ 'ਚੋਂ ਪਾਣੀ ਲੈ ਕੇ ਆਉਂਦਾ ਹੈ। ਸਕੂਲ 'ਚ ਇਕ ਮਾਤਰ ਅਧਿਆਪਕ ਕਾਨਾਰਾਮ ਦਾ ਕਹਿਣਾ ਹੈ ਕਿ ਉਚ ਅਧਿਕਾਰੀਆਂ ਨੂੰ ਇਸ ਬਾਰੇ 'ਚ ਪਤਾ ਹੈ ਪਰ ਅਸੀਂ ਤਾਂ ਆਪਣੀਆਂ ਜ਼ਿੰਮੇਵਾਰੀਆਂ ਇਸ ਹਾਲਾਤ 'ਚ ਵੀ ਨਿਭਾ ਰਹੇ ਹਾਂ।