ਜੰਮੂ - ਕਸ਼ਮੀਰ ਦੇ ਰਾਜੌਰੀ ਅਤੇ ਪੁੰਛ 'ਚ ਪਾਕਿਸਤਾਨ ਨੇ ਕੀਤੀ ਫਾਇਰਿੰਗ, 7 ਜਖ਼ਮੀ

ਖ਼ਬਰਾਂ, ਰਾਸ਼ਟਰੀ

ਸ਼੍ਰੀਨਗਰ: ਜੰਮੂ - ਕਸ਼ਮੀਰ ਵਿੱਚ ਪਾਕਿਸਤਾਨ ਨੇ ਇੱਕ ਵਾਰ ਫਿਰ ਸੀਜ਼ਫ਼ਾਇਰ ਤੋੜਿਆ ਹੈ। ਰਾਜੌਰੀ ਦੇ ਮੰਜਾਕੋਟ ਸੈਕਟਰ ਅਤੇ ਪੁੰਛ ਦੇ ਬਾਲਾਕੋਟ ਸੈਕਟਰ ਵਿੱਚ ਪਾਕਿਸਤਾਨ ਵਲੋਂ ਗੋਲਾਬਾਰੀ ਹੋਈ ਹੈ। ਪਾਕਿ ਰੇਂਜਰਸ ਦੀ ਫ਼ਾਇਰਿੰਗ ਵਿੱਚ ਸੱਤ ਸਥਾਨਿਕ ਲੋਕ ਜਖ਼ਮੀ ਹੋਏ ਹਨ। ਭਾਰਤ ਵਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ।

ਨਿਯੰਤਰਣ ਰੇਖਾ ਦੇ ਉਸ ਪਾਰ ਤੋਂ ਗੋਲਾਬਾਰੀ ਵਿੱਚ ਦੋ ਨਿੱਜੀ ਵਾਹਨ ਅਤੇ ਇੱਕ ਬਿਜਲੀ ਟਰਾਂਸਫਾਰਮਰ ਵੀ ਖਰਾਬ ਹੋ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਭਾਰਤੀ ਚੌਕੀਆਂ ਨੇ ਵੀ ਇਸ ਹਮਲੇ ਦਾ ਜੋਰਦਾਰ ਅਤੇ ਕਾਰਗਰ ਢੰਗ ਨਾਲ ਜਵਾਬ ਦਿੱਤਾ।