ਜੰਮੂ-ਕਸ਼ਮੀਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ

ਖ਼ਬਰਾਂ, ਰਾਸ਼ਟਰੀ

ਸ਼ੋਪੀਆਂ ਗੋਲੀਬਾਰੀ ਮਾਮਲੇ ਵਿਚ ਮੁਲਜ਼ਮ ਨਹੀਂ ਮੇਜਰ

ਸ਼ੋਪੀਆਂ ਗੋਲੀਬਾਰੀ ਮਾਮਲੇ ਵਿਚ ਮੁਲਜ਼ਮ ਨਹੀਂ ਮੇਜਰ

ਸ਼ੋਪੀਆਂ ਗੋਲੀਬਾਰੀ ਮਾਮਲੇ ਵਿਚ ਮੁਲਜ਼ਮ ਨਹੀਂ ਮੇਜਰ
ਨਵੀਂ ਦਿੱਲੀ, 5 ਮਾਰਚ : ਜੰਮੂ-ਕਸ਼ਮੀਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ 27 ਜਨਵਰੀ ਨੂੰ ਹੋਈ ਸ਼ੋਪੀਆਂ ਫ਼ਾਇਰਿੰਗ ਦੇ ਮਾਮਲੇ ਵਿਚ ਦਰਜ ਐਫ਼ਆਈਆਰ 'ਚ ਮੁਲਜ਼ਮ ਵਜੋਂ ਮੇਜਰ ਆਦਿਤਯ ਕੁਮਾਰ ਦਾ ਨਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਵਿਚ ਤਿੰਨ ਨਾਗਰਿਕ ਮਾਰੇ ਗਏ ਸਨ। ਅਦਾਲਤ ਨੇ ਸੂਬਾ ਸਰਕਾਰ ਦੇ ਇਸ ਬਿਆਨ ਨੂੰ ਰੀਕਾਰਡ 'ਤੇ ਲੈਂਦਿਆਂ ਕਿਹਾ ਕਿ ਇਸ ਮਾਮਲੇ ਵਿਚ 24 ਅਪ੍ਰੈਲ ਤਕ ਕੋਈ ਜਾਂਚ ਨਹੀਂ ਹੋਣੀ ਚਾਹੀਦੀ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਨੂੰ 24 ਅਪ੍ਰੈਲ ਨੂੰ ਅੰਤਮ ਨਿਪਟਾਰੇ ਲਈ ਸੂਚੀਬੱਧ ਕੀਤਾ ਜਾਵੇ। ਇਸ ਦੌਰਾਨ ਐਫ਼ਆਈਆਰ ਦੇ ਆਧਾਰ 'ਤੇ ਉਸ ਸਮੇਂ ਤਕ ਕੋਈ ਜਾਂਚ ਨਹੀਂ ਹੋਵੇਗੀ