ਜੇਡੀਯੂ ਦੇ ਚੋਣ ਚਿੰਨ੍ਹ ਲਈ ਯਾਦਵ ਧੜਾ ਚੋਣ ਕਮਿਸ਼ਨ ਨੂੰ ਨਵੀਂ ਅਰਜ਼ੀ ਦੇਵੇਗਾ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 1 ਅਕਤੂਬਰ : ਸ਼ਰਦ ਯਾਦਵ ਦੀ ਅਗਵਾਈ ਵਾਲੀ ਜੇਡੀਯੂ ਦੇ ਬਾਗ਼ੀ ਧੜੇ ਨੇ ਅੱਜ ਕਿਹਾ ਕਿ ਪਾਰਟੀ ਦੇ ਚੋਣ ਚਿੰਨ੍ਹ 'ਤੇ ਦਾਅਵੇ ਲਈ ਨਵੀਂ ਅਰਜ਼ੀ ਦਿਤੀ ਜਾਵੇਗੀ। ਚੋਣ ਕਮਿਸ਼ਨ ਨੇ ਕਿਹਾ ਸੀ ਕਿ ਉਹ ਅਪਣੀ ਮੰਗ ਦੇ ਸਮਰਥਨ ਵਿਚ ਅਰਜ਼ੀ ਦੇਣ।

ਸ਼ਰਦ ਯਾਦਵ ਨੇ ਕਿਹਾ ਕਿ ਚੋਣ ਕਮਿਸ਼ਨ ਨੇ 27 ਸਤੰਬਰ ਨੂੰ ਪਾਰਟੀ ਦੇ ਇਸ ਧੜੇ ਨੂੰ ਲਿਖ ਕੇ ਕਿਹਾ ਸੀ ਕਿ ਉਹ ਅਪਣੀ ਮੰਗ ਦੇ ਸਮਰਥਨ ਵਿਚ ਦਸਤਾਵੇਜ਼ ਨਾਲ ਨਵੀਂ ਅਰਜ਼ੀ ਦੇ ਸਕਦੇ ਹੋ। ਉਨ੍ਹਾਂ ਕਿਹਾ, 'ਅਸੀਂ ਬਹੁਤ ਛੇਤੀ ਨਵਾਂ ਅਰਜ਼ੀ ਦੇਵਾਂਗੇ।' ਯਾਦਵ ਧੜੇ ਨੇ ਕਮਿਸ਼ਨ ਨੂੰ ਸੂਚਿਤ ਕੀਤਾ ਸੀ ਕਿ ਉਹ 17 ਸਤੰਬਰ ਨੂੰ ਪਾਰਟੀ ਦੀ ਕੌਮੀ ਕਾਰਜਕਾਰਣੀ ਦੀ ਬੈਠਕ ਕਰਨਗੇ ਜਿਸ ਮਗਰੋਂ ਅੱਠ ਅਕਤੂਬਰ ਨੂੰ ਰਾਸ਼ਟਰੀ ਪਰਿਸ਼ਦ ਦੀ ਬੈਠਕ ਹੋਵੇਗੀ। ਪਾਰਟੀ ਨੇ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਜੁਲਾਈ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਨਾਲ ਗਠਜੋੜ ਕਰ ਲਿਆ ਸੀ ਜਿਸ ਮਗਰੋਂ ਸ਼ਰਦ ਯਾਦਵ ਨੇ ਜੇਡੀਯੂ ਮੁਖੀ ਵਿਰੁਧ ਬਗ਼ਾਵਤ ਕਰ ਦਿਤੀ ਸੀ।  (ਏਜੰਸੀ)