ਜੇਤਲੀ ਦੇ ਦੂਜੇ ਮਾਣਹਾਨੀ ਮੁਕੱਦਮੇ 'ਚ ਹਾਈ ਕੋਰਟ ਨੇ ਕੇਜਰੀਵਾਲ ਉਤੇ ਜੁਰਮਾਨਾ ਲਾਇਆ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 4 ਸਤੰਬਰ: ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁਧ ਕੇਂਦਰੀ ਮੰਤਰੀ ਅਰੁਣ ਜੇਤਲੀ ਵਲੋਂ ਦਾਇਰ 10 ਕਰੋੜ ਰੁਪਏ ਦੇ ਇਕ ਨਵੇਂ ਮਾਣਹਾਨੀ ਮੁਕੱਦਮੇ 'ਚ ਮੁੱਖ ਮੰਤਰੀ ਦੇ ਜਵਾਬ 'ਚ ਦੇਰੀ ਨੂੰ ਲੈ ਕੇ ਇਕ ਵਾਰੀ ਫਿਰ ਅੱਜ ਉਨ੍ਹਾਂ ਉਤੇ 5 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ। ਜੇਤਲੀ ਨੇ ਮੁੱਖ ਮੰਤਰੀ ਦੇ ਸਾਬਕਾ ਵਕੀਲ ਵਲੋਂ ਕਥਿਤ ਤੌਰ ਤੇ ਇਤਰਾਜ਼ਯੋਗ ਭਾਸ਼ਾ ਦੇ ਪ੍ਰਯੋਗ ਲਈ ਕੇਜਰੀਵਾਲ ਵਿਰੁਧ ਮਾਣਹਾਨੀ ਦਾ ਨਵਾਂ ਮੁਕੱਦਮਾ ਦਾਇਰ ਕੀਤਾ ਸੀ। ਜੁਆਇੰਟ ਰਜਿਸਟਰਾਰ ਪੰਕਜ ਗੁਪਤਾ ਨੇ ਕੇਜਰੀਵਾਲ ਨੂੰ 'ਜੰਗ 'ਚ ਜ਼ਖ਼ਮੀ ਫ਼ੌਜੀਆਂ ਲਈ ਬਣਿਆ ਫ਼ੌਜੀ ਭਲਾਈ ਫ਼ੰਡ' 'ਚ ਇਹ ਰਕਮ ਜਮ੍ਹਾਂ ਕਰਵਾਉਣ ਦਾ ਹੁਕਮ ਦਿਤਾ। ਕੇਜਰੀਵਾਲ ਉਤੇ ਪਹਿਲਾਂ ਵੀ 10 ਹਜ਼ਾਰ ਰੁਪਏ ਜ਼ੁਰਮਾਨਾ ਲੱਗ ਚੁੱਕਾ ਹੈ।                  (ਪੀਟੀਆਈ)