ਝਾਰਖੰਡ : ਮੋਟਰਸਾਈਕਲ 'ਤੇ ਧੀ ਦੀ ਲਾਸ਼ ਲੈ ਕੇ ਜਾਣ ਲਈ ਮਜਬੂਰ ਹੋਇਆ ਪਿਤਾ

ਖ਼ਬਰਾਂ, ਰਾਸ਼ਟਰੀ

ਰਾਂਚੀ— ਝਾਰਖੰਡ 'ਚ ਜ਼ਿਲ੍ਹਾ ਹਸਪਤਾਲ ਵੱਲੋਂ ਇਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਐਂਬੂਲੈਂਸ ਮੁਹੱਈਆ ਨਾ ਕਰਵਾਉਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਕਾਰਨ ਇਕ ਬਾਪ ਨੂੰ ਆਪਣੀ ਧੀ ਬਾਈਕ 'ਤੇ ਲੱਦ ਕੇ ਲਿਜਾਣ ਲਈ ਮਜਬੂਰ ਹੋਣਾ ਪਿਆ। ਮਾਮਲਾ ਝਾਰਖੰਡ ਦੇ ਗੋਂਡਾ ਦੇ ਜ਼ਿਲਾ ਹਸਪਤਾਲ ਦਾ ਹੈ। ਜ਼ਿਲ੍ਹੇ ਦੇ ਪੇਲਾਗਰੀ ਪਿੰਡ ਦੇ ਰਹਿਣ ਵਾਲੇ ਮਹਾਦੇਵ ਸ਼ਾਹ ਆਪਣੀ 12 ਸਾਲਾ ਧੀ ਲਲਿਤਾ ਕੁਮਾਰੀ ਨੂੰ 6 ਦਸੰਬਰ ਨੂੰ ਸਵੇਰੇ ਹਸਪਤਾਲ ਲੈ ਕੇ ਆਏ ਸਨ। ਲਲਿਤਾ ਨੂੰ ਦਿਲ ਦੀ ਬੀਮਾਰੀ ਸੀ।

ਉਸ ਦਾ ਇਲਾਜ ਪਹਿਲਾਂ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ। ਉਸ ਤੋਂ ਬਾਅਦ ਉਸ ਨੂੰ ਫਾਈਨਲ ਚੈੱਕਅਪ ਲਈ ਮਸ਼ਹੂਰ ਸਦਰ ਹਸਪਤਾਲ ਲਿਆਂਦਾ ਗਿਆ ਸੀ। ਉਸ ਤੋਂ ਬਾਅਦ ਲਲਿਤਾ ਦੀ ਉਸੇ ਦਿਨ ਹਸਪਤਾਲ ਵਿਚ ਮੌਤ ਹੋ ਗਈ ਪਰ ਉਸ ਦੇ ਬਾਪ ਨੂੰ ਘਰ ਉਸ ਦੀ ਲਾਸ਼ ਲਿਜਾਣ ਲਈ ਐਂਬੂਲੈਂਸ ਮੁਹੱਈਆ ਨਹੀਂ ਕਰਵਾਈ ਗਈ। ਹਾਲਾਂ ਕਿ ਹਸਪਤਾਲ ਨੇ ਲਲਿਤਾ ਦੇ ਬਾਪ ਸ਼ਾਹ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ।