ਜੀ.ਐਸ.ਟੀ. ਦੀ ਆਲੋਚਨਾ ਲਈ ਮੋਦੀ ਨੇ ਕਾਂਗਰਸ ਨੂੰ ਘੇਰਿਆ

ਖ਼ਬਰਾਂ, ਰਾਸ਼ਟਰੀ

ਮੋਰਬੀ (ਗੁਜਰਾਤ), 29 ਨਵੰਬਰ: ਗੁਜਰਾਤ 'ਚ ਅਪਣਾ ਧੂੰਆਂਧਾਰ ਚੋਣ ਪ੍ਰਚਾਰ ਜਾਰੀ ਰਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਗੱਬਰ ਸਿੰਘ ਟੈਕਸ ਕਰਾਰ ਦੇਣ ਲਈ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਉਤੇ ਹਮਲਾ ਕਰਦਿਆਂ ਅੱਜ ਕਿਹਾ ਕਿ ਦੇਸ਼ ਨੂੰ ਲੁੱਟਣ ਵਾਲੇ ਡਕੈਤਾਂ ਬਾਰੇ ਹੀ ਸੋਚ ਸਕਦੇ ਹਨ।ਐਨ.ਡੀ.ਏ. ਸਰਕਾਰ ਦੇ ਮੁੱਖ ਆਰਥਕ ਸੁਧਾਰ ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਦੀ ਰਾਹੁਲ ਵਲੋਂ ਵਾਰ-ਵਾਰ ਆਲੋਚਨਾ ਕੀਤੇ ਜਾਣ 

ਤੇ ਪਲਟਵਾਰ ਕਰਦਿਆਂ ਮੋਦੀ ਨੇ ਕਿਹਾ ਕਿ ਪਿੱਛੇ ਜਿਹੇ ਇਕ ਅਰਥਸ਼ਾਸਤਰੀ ਉਭਰੇ ਹਨ ਜੋ ਇਹ ਕਹਿੰਦੇ ਹਨ ਕਿ ਜੀ.ਐਸ.ਟੀ. ਲਈ ਵੱਧ ਤੋਂ ਵੱਧ ਉਮਰ ਦੀ ਹੱਦ 18 ਫ਼ੀ ਸਦੀ ਤੈਅ ਕੀਤੀ ਜਾ ਸਕਦੀ ਹੈ ਜੋ ਕਿ ਬਹੁਤ ਬੇਵਕੂਫ਼ਾਂ ਵਾਲੀ ਸਲਾਹ ਹੈ।ਅਪਣੇ ਗ੍ਰਹਿ ਸੂਬੇ 'ਚ ਸੱਤਾ 'ਚ ਕਾਇਮ ਰਹਿਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਮੋਦੀ ਨੇ ਪਾਣੀ ਬਚਾਅ, ਖੇਤੀਬਾੜੀ ਅਤੇ ਸੌਰਾਸ਼ਟਰ ਦੇ ਵਿਕਾਸ ਵਰਗੀਆਂ ਪ੍ਰਾਪਤੀਆਂ ਗਿਣਾਈਆਂ। ਜ਼ਿਕਰਯੋਗ ਹੈ ਕਿ ਸੂਬੇ 'ਚ ਭਾਜਪਾ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਸੱਤਾ 'ਚ ਹੈ।  (ਪੀਟੀਆਈ)