ਜੀਐਸਟੀ ਬੈਠਕ ਵਾਲੀ ਬਿਲਡਿੰਗ ਦੇ ਬਾਹਰ ਖੱਬੇਪੱਖੀ ਕਾਰਕੁਨਾਂ ਦਾ ਮੁਜ਼ਾਹਰਾ

ਖ਼ਬਰਾਂ, ਰਾਸ਼ਟਰੀ



ਹੈਦਰਾਬਾਦ, 9 ਸਤੰਬਰ :  ਖੱਬੇਪੱਖੀ ਪਾਰਟੀ ਸੀਪੀਆਈ ਦੇ ਕਾਰਕੁਨਾਂ ਨੇ ਅੱਜ ਇਥੇ ਜੀਐਸਟੀ ਪਰਿਸ਼ਦ ਦੀ ਬੈਠਕ ਵਾਲੀ ਥਾਂ ਲਾਗੇ ਵਿਰੋਧ ਪ੍ਰਦਰਸ਼ਨ ਕੀਤਾ। ਉਹ ਨਵੇਂ ਕਰ ਪ੍ਰਬੰਧ ਤਹਿਤ ਆਮ ਆਦਮੀ ਨੂੰ ਰਾਹਤ ਦੇਣ ਦੀ ਮੰਗ ਕਰ ਰਹੇ ਸਨ।

  ਪਾਰਟੀ ਆਗੂ ਕੇ ਨਾਰਾਇਣ ਦੀ ਅਗਵਾਈ ਵਿਚ ਕਾਰਕੁਨ ਨਾਹਰੇ ਲਾਉਂਦਿਆਂ ਹੈਦਰਾਬਾਦ ਕਨਵੈਨਸ਼ਨ ਸੈਂਟਰ ਵਲ ਵਧੇ ਜਿਥੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸੇ ਥਾਂ 'ਤੇ ਜੀਐਸਟੀ ਕੌਂਸਲ ਦੀ ਬੈਠਕ ਹੋ ਰਹੀ ਹੈ। ਪੁਲਿਸ ਨੇ ਦਸਿਆ ਕਿ ਕਾਰਕੁਨਾਂ ਨੂੰ ਵੈਨ ਵਿਚ ਬਿਠਾ ਕੇ ਰਵਾਨਾ ਕਰ ਦਿਤਾ ਗਿਆ। ਨਾਰਾਇਣ ਨੇ ਮੰਗ ਕੀਤੀ ਕਿ ਨਵੇਂ ਕਰ ਪ੍ਰਬੰਧ ਵਿਚ ਆਮ ਆਦਮੀ ਨੂੰ ਰਾਹਤ ਦਿਤੀ ਜਾਵੇ। ਜ਼ਿਕਰਯੋਗ ਹੈ ਕਿ ਜੀਐਸਟੀ ਯਾਨੀ ਵਸਤੂ ਅਤੇ ਸੇਵਾ ਕਰ ਵਾਲਾ ਨਵਾਂ ਪ੍ਰਬੰਧ ਇਕ ਜੁਲਾਈ ਤੋਂ ਲਾਗੂ ਕੀਤਾ ਗਿਆ ਸੀ।