ਕਲਕੱਤਾ ਦੇ ਸਕੂਲ 'ਚ ਅਧਿਆਪਕ ਨੇ ਕੀਤਾ 4 ਸਾਲਾ ਬੱਚੀ ਦਾ ਸਰੀਰਕ ਸੋਸ਼ਣ

ਖ਼ਬਰਾਂ, ਰਾਸ਼ਟਰੀ

ਕਲਕੱਤਾ ਦੇ ਇੱਕ ਨਿਜੀ ਸਕੂਲ ਵਿੱਚ ਗੁਰੂ ਚੇਲੇ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ,ਜਿਥੇ 4 ਸਾਲ ਦੀ ਬੱਚੀ ਦੇ ਨਾਲ ਉਸਦੇ ਹੀ ਇੱਕ ਸਿਖਿਅਕ ਨੇ ਸਰੀਰਕ ਸੋਸ਼ਣ ਕੀਤਾ ਹੈ। ਫਿਲਹਾਲ ਪੀੜਿਤਾ ਬੱਚੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਆਰੋਪੀ ਸਿਖਿਅਕ ਨੂੰ ਗਿਰਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ , ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੱਚੀ ਦੀ ਮਾਂ ਨੇ ਦੱਸਿਆ ਕਿ ਵੀਰਵਾਰ ਦੀ ਸ਼ਾਮ ਜਦੋਂ ਉਹ ਆਪਣੀ ਬੱਚੀ ਨੂੰ ਸਕੂਲ ਤੋਂ ਲੈਣ ਗਈ ਤਾਂ ਉਸਨੂੰ ਉਸਦੀ ਧੀ ਖੂਨ ਨਾਲ ਲਥਪਥ ਮਿਲੀ। 


ਜਦ ਉਸ ਨੂੰ ਚੰਗੀ ਤਰ੍ਹਾਂ ਵੇਖਿਆ ਤਾਂ ਬੱਚੀ ਦੇ ਨਿਜੀ ਅੰਗਾਂ ਚੋਂ ਖੂਨ ਵਗ ਰਿਹਾ ਸੀ ਅਤੇ ਉਹ ਤੇਜ ਦਰਦ ਨਾਲ ਕੁਰਲਾ ਰਹੀ ਸੀ, ਉਹਨਾਂ ਨੂੰ ਪਹਿਲਾਂ ਤਾਂ ਇਹ ਲੱਗਿਆ ਕਿ ਸ਼ਾਇਦ ਉਸਨੂੰ ਸਕੂਲ ਵਿਚ ਖੇਡਦਿਆਂ ਕੋਈ ਸੱਟ ਲੱਗੀ ਹੈ, ਪਰ ਅਸਲ ਸੱਚ ਤਾਂ ਡਾਕਟਰ ਤੋਂ ਚੈਕਅੱਪ ਕਰਵਾਉਣ ਦੇ ਬਾਅਦ ਸਾਹਮਣੇ ਆਇਆ , ਜਿੰਨਾਂ ਨੇ ਦੱਸਿਆ ਕਿ ਉਸਦੇ ਨਾਲ ਸਰੀਰਕ ਸੋਸ਼ਣ ਹੋਇਆ ਹੈ।  


ਇਸ ਘਟਨਾ ਦੇ ਵਾਪਰਨ ਤੋਂ ਬਾਅਦ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਸਕੂਲ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਸਕੂਲ ਵਿੱਚ ਸੁਰੱਖਿਆ ਸਹੂਲਤਾਂ ਵਿੱਚ ਖਾਮੀਆਂ ਦਾ ਇਲਜ਼ਾਮ ਲਗਾਇਆ ਹੈ। ਪਰਿਵਾਰਿਕ ਮੈਂਬਰਾਂ ਨੇ ਸਕੂਲ ਪ੍ਰਸ਼ਾਸਨ ਤੇ ਸਵਾਲ ਚੁੱਕੇ ਹਨ ਕਿ ਕੁੜੀਆਂ ਦਾ ਸਕੂਲ ਹੋਣ ਦੇ ਬਾਵਜੂਦ ਸਿਹਤ ਸਿੱਖਿਆ ਦੇ ਲਈ ਪੁਰਸ਼ ਅਧਿਆਪਕ ਹੀ ਕਿਉਂ ਤਾਇਨਾਤ ਕੀਤਾ ਗਿਆ। 


ਸੁਰਖਿਆ ਕਮੀਆਂ ਦੇ ਦੋਸ਼ ਲਾਉਂਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਤਿੰਨ ਸਾਲ ਪਹਿਲਾਂ ਵੀ ਇਸ ਸਕੂਲ ਦੇ ਇੱਕ ਬਸ ਡਰਾਇਵਰ ਨੇ ਸਪੋਰਟਸ ਮੀਟ ਦੇ ਦੌਰਾਨ ਇੱਕ ਬੱਚੀ ਦਾ ਸਰੀਰਕ ਸੋਸ਼ਣ ਕੀਤਾ ਸੀ। ਇਸਦੇ ਬਾਵਜੂਦ ਸਕੂਲ ਨੇ ਹੁਣ ਤੱਕ ਸੀਸੀਟੀਵੀ ਕੈਮਰੇ ਨਹੀਂ ਲਗਾਏ ਹਨ ਅਤੇ ਜੋ ਕੈਮਰੇ ਲੱਗੇ ਹਨ, ਉਹ ਕੰਮ ਨਹੀਂ ਕਰਦੇ। ਉਧਰ ਪਰਿਵਾਰ ਵਾਲਿਆਂ ਨੇ ਦੋਸ਼ੀ ਅਧਿਆਪਕ ਖਿਲਾਫ ਸਖਤ ਕਾਰਵਾਈ ਕਰਕੇ ਇਨਸਾਫ ਦੀ ਮੰਗ ਕੀਤੀ ਹੈ।