ਕਾਂਗਰਸ ਨੂੰ ਵੱਡੀ ਰਾਹਤ, 2G ਸਕੈਮ ਦੇ ਸਾਰੇ ਮੁਲਜ਼ਮ ਬਰੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਵੀਰਵਾਰ ਨੂੰ 1.76 ਲੱਖ ਕਰੋਡ਼ ਦੇ 2G ਸਕੈਮ ਦੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਸਾਬਕਾ ਟੈਲੀਕਾਮ ਮੰਤਰੀ ਏ ਰਾਜਾ, ਡੀਐਮਕੇ ਲੀਡਰ ਕਨੀਮੋਡ਼ੀ ਸਮੇਤ ਸਾਰੇ ਮੁਲਜ਼ਮਾਂ ਨੂੰ ਅਦਾਲਤ ਨੇ 2G ਸਕੈਮ ਦੇ ਪਹਿਲੇ ਕੇਸ ਵਿੱਚ ਬਰੀ ਕਰ ਦਿੱਤਾ।

ਅਦਾਲਤ ਨੇ ਕਿਹਾ ਕਿ ਸਰਕਾਰੀ ਧਿਰ ਦੋਸ਼ ਸਾਬਤ ਕਰਨ ਵਿੱਚ ਨਾਕਾਮ ਰਹੀ। ਕੇਸ ਵਿੱਚ ਪੁਖਤਾ ਸਬੂਤਾਂ ਦੇ ਨਾ ਹੋਣ ਕਾਰਨ ਅਦਾਲਤ ਇਸ ਕੇਸ ਦੇ ਸਾਰੇ ਮੁਲਜ਼ਮਾਂ ਨੂੰ ਬਰੀ ਕਰਦੀ ਹੈ। ਇਸ ਦੇ ਨਾਲ ਹੀ ਤਾਮਿਲਨਾਡੂ ਤੋਂ ਆਏ ਏ ਰਾਜਾ ਦੇ ਸਮਰਥਕਾਂ ਨੇ ਅਦਾਲਤ ਬਾਹਰ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।

ਡੀਐਮਕੇ ਦੇ ਸਮਰਥਕਾਂ ਨੇ ਅਦਾਲਤ ਦੇ ਬਾਹਰ ਲੱਡੂ ਵੰਡ ਕੇ ਤੇ ਪਟਾਕੇ ਚਲਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਪੰਜ ਸਾਲ ਬਾਅਦ ਆਇਆ ਇਹ ਫੈਸਲਾ ਕਾਂਗਰਸ ਲਈ ਇੱਕ ਉਮੀਦ ਦੀ ਕਿਰਨ ਬਣਿਆ ਹੈ