ਕਸ਼ਮੀਰ ਬਾਰੇ ਟਿਪਣੀ ਕਰਨ 'ਤੇ ਵਿੱਤ ਮੰਤਰੀ ਦੀ ਛੁੱਟੀ

ਖ਼ਬਰਾਂ, ਰਾਸ਼ਟਰੀ

ਭਾਜਪਾ ਨੇ ਕਿਹਾ-ਗਠਜੋੜ ਲਈ ਝਟਕਾ
ਸ੍ਰੀਨਗਰ, 12 ਮਾਰਚ : ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵਿੱਤ ਮੰਤਰੀ ਹਸੀਬ ਦਰਾਬੂ ਨੂੰ ਅੱਜ ਮੰਤਰੀ ਮੰਡਲ ਵਿਚੋਂ ਹਟਾ ਦਿਤਾ। ਦਰਅਸਲ, ਦਰਾਬੂ ਨੇ ਨਵੀਂ ਦਿੱਲੀ ਵਿਚ ਕਿਸੇ ਸਮਾਗਮ ਵਿਚ ਇਹ ਟਿਪਣੀ ਕੀਤੀ ਸੀ ਕਿ ਕਸ਼ਮੀਰ ਰਾਜਸੀ ਮੁੱਦਾ ਨਹੀਂ ਹੈ।
ਪੀਡੀਪੀ ਸੂਤਰਾਂ ਨੇ ਦਸਿਆ ਕਿ ਮੁੱਖ ਮੰਤਰੀ ਨੇ ਰਾਜਪਾਲ ਐਨਐਨ ਵੋਹਰਾ ਨੂੰ ਚਿੱਠੀ ਲਿਖ ਕੇ ਦਰਾਬੂ ਨੂੰ ਮੰਤਰੀ ਮੰਡਲ ਵਿਚੋਂ ਹਟਾਉਣ ਦੀ ਸਿਫ਼ਾਰਸ਼ ਕੀਤੀ। ਦਰਾਬੂ ਨੇ ਸ਼ੁਕਰਵਾਰ ਨੂੰ ਨਵੀਂ ਦਿੱਲੀ ਵਿਚ ਕਿਹਾ ਸੀ, 'ਜਿਥੇ ਤਕ ਮੈਨੂੰ ਲਗਦਾ ਹੈ ਤਾਂ ਜੰਮੂ ਕਸ਼ਮੀਰ ਰਾਜਨੀਤਕ ਮੁੱਦਾ ਨਹੀਂ ਹੈ।' ਦਰਾਬੂ ਰਾਜ ਵਿਚ ਪੀਡੀਪੀ-ਭਾਜਪਾ ਗਠਜੋੜ ਦੇ ਮੋਢੀਆਂ ਵਿਚ ਸ਼ਾਮਲ ਰਹੇ ਸਨ। ਨਵੀਂ ਦਿੱਲੀ ਤੋਂ ਮੁੜੀ ਮੁੱਖ ਮੰਤਰੀ ਨੇ ਰਾਜਪਾਲ ਐਨ ਐਨ ਵੋਹਰਾ ਨੂੰ ਚਿੱਠੀ ਲਿਖ ਕੇ ਦਰਾਬੂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਸਿਫ਼ਾਰਸ਼ ਕੀਤੀ। ਮੁੱਖ ਮੰਤਰੀ ਦੀ ਇਸ ਬੇਨਤੀ ਨੂੰ ਰਾਜਪਾਲ ਨੇ ਪ੍ਰਵਾਨ ਕਰ ਲਿਆ।