ਕੌਮਾਂਤਰੀ ਬਾਜ਼ਾਰ 'ਚ ਡਿੱਗੇ ਸੋਨੇ ਦੇ ਰੇਟ, ਘਰੇਲੂ ਬਾਜ਼ਾਰ 'ਚ ਸੋਨਾ ਹੋ ਸਕਦਾ ਸਸਤਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਮੰਗਲਵਾਰ ਤੋਂ ਸ਼ੁਰੂ ਹੋ ਰਹੀ 2 ਦਿਨ ਦੀ ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ ਤੋਂ ਪਹਿਲਾਂ ਸੋਨੇ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ 'ਤੇ ਸੋਨਾ 0.2 ਫੀਸਦੀ ਦੀ ਗਿਰਾਵਟ ਨਾਲ 1,322.7 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ । ਚਾਂਦੀ 'ਚ ਵੀ ਕਮਜ਼ੋਰੀ ਨਜ਼ਰ ਆ ਰਹੀ ਹੈ। ਕਾਮੈਕਸ 'ਤੇ ਚਾਂਦੀ 0.2 ਫੀਸਦੀ ਟੁੱਟ ਕੇ 17.7 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ । 

ਉੱਥੇ ਹੀ ਕੱਚੇ ਤੇਲ ਵਿੱਚ ਵੀ ਨਰਮੀ ਦੇਖਣ ਨੂੰ ਮਿਲ ਰਹੀ ਹੈ। ਨਾਇਮੈਕਸ ਉੱਤੇ ਡਬਲਿਊ. ਟੀ. ਆਈ. ਕੱਚਾ ਤੇਲ 0.1 ਫੀਸਦੀ ਦੀ ਮਾਮੂਲੀ ਕਮਜ਼ੋਰੀ ਨਾਲ 49.9 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਬਰੈਂਟ ਕੱਚਾ ਤੇਲ ਸਪਾਟ ਹੋ ਕੇ 55.7 ਡਾਲਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।

ਜਾਣਕਾਰੀ ਮੁਤਾਬਿਕ ਕੌਮਾਂਤਰੀ ਬਾਜ਼ਾਰ 'ਚ ਸੋਨੇ ਦਾ ਰੇਟ ਡਿੱਗਣ ਨਾਲ ਘਰੇਲੂ ਬਾਜ਼ਾਰ 'ਚ ਵੀ ਸੋਨਾ ਸਸਤਾ ਹੋ ਸਕਦਾ ਹੈ। ਹਾਲਾਂਕਿ ਤਿਉਹਾਰੀ ਸੀਜ਼ਨ ਦੀ ਮੰਗ ਨੂੰ ਪੂਰੀ ਕਰਨ ਲਈ ਗਹਿਣਾ ਵਪਾਰੀਆਂ ਵੱਲੋਂ ਮੰਗ ਵਧਣ ਦੇ ਵੀ ਆਸਾਰ ਹਨ, ਜਿਸ ਨਾਲ ਸੋਨੇ ਦੀਆਂ ਕੀਮਤਾਂ 'ਚ ਉਛਾਲ ਵੀ ਆ ਸਕਦਾ ਹੈ।