ਕੇਦਾਰਨਾਥ ਵੀ ਮੋਦੀ ਦਾ ਚੋਣ ਨਾਹਰਾ ਬਣਿਆ?

ਖ਼ਬਰਾਂ, ਰਾਸ਼ਟਰੀ

ਦੇਹਰਾਦੂਨ, 20 ਅਕਤੂਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਦਾਰਨਾਥ ਧਾਮ ਦੀ ਮੁੜਉਸਾਰੀ ਦੀ ਰੂਪਰੇਖਾ ਦਾ ਉਦਘਾਟਨ ਕਰਦਿਆਂ ਦੇਸ਼ ਦੀਆਂ ਸਰਕਾਰਾਂ ਨਾਲ ਹੀ ਉਦਯੋਗ ਅਤੇ ਵਪਾਰ ਜਗਤ ਨੂੰ ਵੀ ਇਸ 'ਚ ਅੱਗੇ ਆ ਕੇ ਯੋਗਦਾਨ ਕਰਨ ਦਾ ਸੱਦਾ ਦਿਤਾ ਅਤੇ ਕਿਹਾ ਕਿ ਇਹ ਦੇਸ਼ ਇਸ ਕੰਮ ਲਈ ਪੈਸੇ ਦੀ ਕਮੀ ਨੂੰ ਰਾਹ 'ਚ ਨਹੀਂ ਆਉਣ ਦੇਵੇਗਾ।
ਉੱਤਰਾਖੰਡ ਦੇ ਰੂਦਰਪਰਿਆਗ ਜ਼ਿਲ੍ਹੇ 'ਚ ਹਿਮਾਲੀਆਈ ਖੇਤਰ 'ਚ ਸਥਿਤ ਕੇਦਾਰਨਾਥ ਪਹੁੰਚ ਕੇ ਭਗਵਾਨ ਸ਼ਿਵ ਦੀ ਪੂਜਾ ਕਰਨ ਤੋਂ ਬਾਅਦ ਲਗਭਗ 700 ਕਰੋੜ ਰੁਪਏ ਦੇ ਮੁੜਉਸਾਰੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਦਾਰਨਾਥ ਵਿਸ਼ਾਲ, ਪਵਿੱਤਰ ਅਤੇ ਪ੍ਰੇਰਣਾ ਦੀ ਥਾਂ ਬਣਿਆ ਰਹੇਗਾ।ਮੋਦੀ ਨੇ ਕਿਹਾ ਕਿ ਇਸ ਕੰਮ ਲਈ ਦੇਸ਼ ਪੈਸੇ ਦੀ ਕਮੀ ਨਹੀਂ ਰੱਖੇਗਾ। ਉਨ੍ਹਾਂ ਕਿਹਾ, ''ਮੈਂ ਜਾਣਦਾ ਹਾਂ ਕਿ ਇਸ ਨਾਲ ਖ਼ਰਚਾ ਹੋਵੇਗਾ, ਜਿਵੇਂ ਮੁੜਉਸਾਰੀ ਹੁੰਦੀ ਹੈ ਉਸੇ ਤਰ੍ਹਾਂ ਮੁੜਉਸਾਰੀ ਲਈ ਇਹ ਦੇਸ਼ ਪੈਸੇ ਦੀ ਕਮੀ ਨਹੀਂ ਰੱਖੇਗਾ।''ਸਾਲ 2013 'ਚ ਆਏ ਹੜ੍ਹਾਂ ਕਰ ਕੇ ਜਾਨ ਗੁਆਉਣ ਵਾਲੇ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਯਾਦ ਦਿਵਾਇਆ ਕਿ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ 'ਚ ਉਹ ਉਦੋਂ ਇਥੇ ਆਏ ਸਨ ਅਤੇ ਤਤਕਾਲੀ ਮੁੱਖ ਮੰਤਰੀ ਨਾਲ ਮਿਲ ਕੇ ਉਨ੍ਹਾਂ ਕੇਦਾਰਨਾਥ ਦੀ ਮੁੜਉਸਾਰੀ 'ਚ ਸਹਿਯੋਗ ਦੀ ਇੱਛਾ ਪ੍ਰਗਟ ਕੀਤੀ ਸੀ ਪਰ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਇਹ ਮਨਜ਼ੂਰ ਨਾ ਹੋਇਆ।