ਪਟਨਾ, 14 ਅਕਤੂਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਵਿਕਾਸ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਵਚਨਬੱਧਤਾ ਦੀ ਅੱਜ ਤਾਰੀਫ਼ ਕੀਤੀ। ਰਾਸ਼ਟਰੀ ਜਨਤੰਤਰਿਕ ਗਠਜੋੜ (ਐਨ.ਡੀ.ਏ.) 'ਚ ਜਨਤਾ ਦਲ (ਯੂ) ਦੀ ਵਾਪਸੀ ਤੋਂ ਬਾਅਦ ਪਹਿਲੀ ਵਾਰੀ ਮੋਦੀ ਅਤੇ ਨਿਤੀਸ਼ ਨੇ ਮੰਚ ਸਾਂਝਾ ਕੀਤਾ ਹਾਲਾਂਕਿ ਮੰਚ ਉਤੇ ਅਪਣੇ ਭਾਸ਼ਣ ਦੌਰਾਨ ਨਿਤੀਸ਼ ਵਲੋਂ ਕੀਤੀ ਮੰਗ ਨੂੰ ਮੰਚ 'ਤੇ ਹੀ ਠੁਕਰਾ ਦੇਣ ਕਰ ਕੇ ਨਿਤੀਸ਼ ਦੀ ਸੋਸ਼ਲ ਮੀਡੀਆ 'ਚ ਕਾਫ਼ੀ ਖਿੱਲੀ ਉੱਡੀ।ਪਟਨਾ ਯੂਨੀਵਰਸਟੀ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਨਿਤੀਸ਼ ਨੇ ਕਿਹਾ ਕਿ ਇਹ ਬੜੇ ਮਾਣ ਦਾ ਦਿਨ ਹੈ ਕਿ ਪਟਨਾ ਯੂਨੀਵਰਸਟੀ ਦੇ ਸ਼ਤਾਬਦੀ ਸਮਾਰੋਹ 'ਚ ਪ੍ਰਧਾਨ ਮੰਤਰੀ ਮੌਜੂਦ ਹਨ। ਉਨ੍ਹਾਂ ਮੋਦੀ ਨੂੰ ਬੇਨਤੀ ਕੀਤੀ ਕਿ ਪਟਨਾ ਯੂਨੀਵਰਸਟੀ ਨੂੰ ਕੇਂਦਰੀ ਯੂਨੀਵਰਸਟੀ ਦਾ ਦਰਜਾ ਦਿਤਾ ਜਾਵੇ। ਹਾਲਾਂਕਿ ਅਪਣੇ ਸੰਬੋਧਨ 'ਚ ਮੋਦੀ ਨੇ ਕਿਹਾ ਕਿ ਕੇਂਦਰੀ ਦਰਜਾ ਦੇਣ ਵਰਗੇ ਕਦਮ ਬੀਤੇ ਜ਼ਮਾਨੇ ਦੀ ਗੱਲ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ 10 ਯੂਨੀਵਰਸਟੀਆਂ ਅਤੇ 10 ਸਰਕਾਰੀ ਯੂਨੀਵਰਸਟੀਆਂ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਦਿਸ਼ਾ 'ਚ ਕਦਮ ਚੁਕਿਆ ਹੈ। ਮੋਦੀ ਨੇ ਕਿਹਾ, ''ਇਥੇ ਚੁੱਕੀ ਗਈ ਮੰਗ ਅਤੇ ਉਸ 'ਤੇ ਕਾਫ਼ੀ ਤਾੜੀਆਂ ਵੱਜਣ 'ਤੇ ਮੈਂ ਕੁੱਝ ਸਪੱਸ਼ਟ ਕਰਨਾ ਚਾਹਾਂਗਾ। ਕੇਂਦਰੀ ਦਰਜਾ ਦੇਣ ਵਰਗੇ ਕਦਮ ਹੁਣ ਬੀਤੇ ਜ਼ਮਾਨੇ ਦੀਆਂ ਚੀਜ਼ਾਂ ਹਨ। ਅਸੀਂ ਅੱਗੇ ਕਦਮ ਚੁੱਕ ਰਹੇ ਹਾਂ।'' ਉਨ੍ਹਾਂ ਅੱਗੇ ਕਿਹਾ, ''ਅਸੀਂ ਪੰਜ ਸਾਲ ਦੇ ਸਮੇਂ 'ਚ 10 ਨਿਜੀ ਯੂਨੀਵਰਸਟੀਆਂ ਅਤੇ ਏਨੀਆਂ ਹੀ