'ਖ਼ਰਾਬ ਖਾਣੇ ਦੀ ਸ਼ਿਕਾਇਤ ਕਰਨ ਵਾਲਾ BSF ਜਵਾਨ ਕਿਸੇ ਵੀ ‘ਵਿਦੇਸ਼ੀ’ ਸੰਪਰਕ 'ਚ ਨਹੀਂ ਸੀ'

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰ ਖ਼ਰਾਬ ਖਾਣੇ ਦੀ ਸ਼ਿਕਾਇਤ ਕਰਨ ਵਾਲੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਤੇਜ ਬਹਾਦੁਰ ਯਾਦਵ ਨੂੰ ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (NIA) ਨੇ ਆਪਣੀ ਜਾਂਚ ਵਿਚ ਕਲੀਨ ਚਿੱਟ ਦੇ ਦਿੱਤੀ ਹੈ। ਦੱਸ ਦਈਏ ਕਿ ਤੇਜ ਬਹਾਦੁਰ ਨੇ ਬੀਐਸਐਫ ਮੇਸ ਵਿਚ ਮਿਲ ਰਹੇ ਖਾਣੇ ਦੀ ਖ਼ਰਾਬ ਕਵਾਲਿਟੀ ਉਤੇ ਸਵਾਲ ਚੁੱਕਦੇ ਹੋਏ ਇਕ ਵੀਡੀਓ ਬਣਾਈ ਸੀ ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਸੀ। BSFਤੇਜ ਬਹਾਦੁਰ ਨੇ ਪਾਕਿਸ‍ਤਾਨੀ ਸੀਮਾ ਤੋਂ ਲੱਗੇ ਇਲਾਕਿਆਂ ਵਿਚ ਤੈਨਾਤ ਫੌਜ ਦੇ ਜਵਾਨਾਂ ਨੂੰ ਮਿਲਣ ਵਾਲੇ ਭੋਜਨ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤਾ ਸੀ। ਇਸਦੇ ਬਾਅਦ ਪਿਛਲੇ ਸਾਲ 19 ਅਪ੍ਰੈਲ ਨੂੰ ਅਨੁਸ਼ਾਸਨਹੀਣਤਾ ਦੇ ਇਲਜ਼ਾਮ ਵਿਚ ਉਨ੍ਹਾਂ ਨੂੰ ਬਰਖਾਸ‍ਤ ਕਰ ਦਿੱਤਾ ਗਿਆ ਸੀ। ਐਨਆਈਏ ਨੇ ਤੇਜਬਹਾਦੁਰ ਦੇ ਵਿਦੇਸ਼ੀ ਸੰਪਰਕਾਂ ਨੂੰ ਲੈ ਕੇ ਜਾਂਚ ਕੀਤੀ ਹੈ, ਪਰ ਏਜੰਸੀ ਨੂੰ ਇਸ ਵਿਚ ਕੁਝ ਨਹੀਂ ਮਿਲਿਆ।