ਖਤਰੇ 'ਚ ਹੈ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ: ਰਾਹੁਲ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਹਮੇਸ਼ਾ ਸਚਾਈ ਦੀ ਲੜਾਈ ਲੜੀ

ਕਾਂਗਰਸ ਨੇ ਹਮੇਸ਼ਾ ਸਚਾਈ ਦੀ ਲੜਾਈ ਲੜੀ

ਕਾਂਗਰਸ ਨੇ ਹਮੇਸ਼ਾ ਸਚਾਈ ਦੀ ਲੜਾਈ ਲੜੀ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਫਾਇਦੇ ਲਈ ਝੂਠ ਬੋਲਣ ਦਾ ਇਲਜ਼ਾਮ ਲਗਾਉਂਦੇ ਹੋਏ ਅੱਜ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਖਤਰੇ ਵਿਚ ਹੈ। ਗਾਂਧੀ ਨੇ ਪਾਰਟੀ ਦੇ 133ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਪਾਰਟੀ ਹੈਡਕੁਆਰਟਰ ਵਿਚ ਪ੍ਰਧਾਨ ਦੇ ਰੂਪ 'ਚ ਪਹਿਲੀ ਵਾਰ ਝੰਡਾ ਲਹਿਰਾਉਂਦੇ ਹੋਏ ਕਿਹਾ ਕਿ ਭਾਜਪਾ ਨੂੰ ਸਿਰਫ ਫਾਇਦਾ ਦਿਸਦਾ ਹੈ ਅਤੇ ਇਸਦੇ ਲਈ ਉਹ ਝੂਠ ਬੋਲਣ ਤੋਂ ਵੀ ਗੁਰੇਜ ਨਹੀਂ ਕਰਦੀ ਹੈ। 

ਪਾਰਟੀ ਹੈਡਕੁਆਰਟਰ ਵਿਚ ਆਯੋਜਿਤ ਇਸ ਪ੍ਰੋਗਰਾਮ 'ਚ ਗਾਂਧੀ ਦੇ ਇਲਾਵਾ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ, ਰਾਜ ਸਭਾ ਵਿਚ ਵਿਰੋਧੀ ਪੱਖ ਦੇ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਦਿੱਲੀ ਦੀ ਸਾਬਕਾ ਮੁੱਖਮੰਤਰੀ ਸ਼ੀਲਾ ਦਿਕਸ਼ਿਤ ਸਹਿਤ ਕਈ ਵੱਡੇ ਨੇਤਾ ਮੌਜੂਦ ਸਨ।