ਸ਼ਿਰਡੀ: ਸ਼ਿਰਡੀ 'ਚ ਸਾਈਂ ਬਾਬਾ ਦੇ ਦਰਸ਼ਨਾਂ ਲਈ ਜਾਣ ਵਾਲੇ ਲੋਕਾਂ ਲਈ ਚੰਗੀ ਖਬਰ ਹੈ। ਹੁਣ ਸ਼ਿਰਡੀ ਨੂੰ ਹਵਾਈ ਜਹਾਜ਼ 'ਚ ਜਾਇਆ ਜਾ ਸਕਦਾ ਹੈ। ਹਾਲਾਂਕਿ ਇਹ ਸਫਰ ਤੁਹਾਨੂੰ ਮਹਿੰਗਾ ਪਵੇਗਾ ਪਰ ਸਮੇਂ 'ਚ ਬਚਤ ਹੋ ਸਕਦੀ ਹੈ। ਹਵਾਈ ਜਹਾਜ਼ ਜ਼ਰੀਏ ਸ਼ਿਰਡੀ ਜਾਣ ਲਈ ਤੁਹਾਨੂੰ ਪਹਿਲਾਂ ਮੁੰਬਈ ਹਵਾਈ ਅੱਡੇ ਤੱਕ ਦੀ ਉਡਾਣ ਲੈਣੀ ਹੋਵੇਗੀ ਕਿਉਂਕਿ ਸ਼ਿਰਡੀ ਨੂੰ ਜਾਣ ਵਾਲੀ ਸਿੱਧੀ ਨਾਨ-ਸਟਾਪ ਉਡਾਣ ਮੁੰਬਈ ਤੋਂ ਜਾਵੇਗੀ।
ਮੁੰਬਈ ਤੋਂ ਸ਼ਿਰਡੀ ਪਹੁੰਚਣ 'ਚ ਸਿਰਫ 45 ਮਿੰਟ ਦਾ ਸਮਾਂ ਲੱਗੇਗਾ, ਜਦੋਂ ਕਿ ਸੜਕ ਜ਼ਰੀਏ ਇਹ ਸਫਰ 5 ਘੰਟੇ 'ਚ ਪੂਰਾ ਹੁੰਦਾ ਹੈ। ਐਤਵਾਰ ਨੂੰ ਰਾਸ਼ਟਰਪਤੀ ਕੋਵਿੰਦ ਨੇ ਸ਼ਿਰਡੀ ਦੇ ਪਹਿਲੇ ਹਵਾਈ ਅੱਡੇ ਦਾ ਉਦਘਾਟਨ ਕਰਕੇ ਉਸ ਨੂੰ ਦੇਸ਼ ਦੇ ਸਮਰਪਿਤ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਸ਼ਿਰਡੀ ਤੋਂ ਏਅਰ ਇੰਡੀਆ ਦੀ ਸਹਿਯੋਗੀ ਅਲਾਇੰਸ ਏਅਰ ਦੇ ਜਹਾਜ਼ ਨੂੰ ਹਰੀ ਝੰਡੀ ਦੇ ਕੇ ਮੁੰਬਈ ਲਈ ਰਵਾਨਾ ਕੀਤਾ।
ਹਰ ਦਿਨ ਆਉਂਦੇ ਹਨ ਇੱਕ ਲੱਖ ਸ਼ਰਧਾਲੂ
ਸ਼ਿਰਡੀ ਵਿੱਚ ਸਾਈਂ ਬਾਬੇ ਦੇ ਦਰਸ਼ਨ ਲਈ ਰੋਜਾਨਾ ਕਰੀਬ ਇੱਕ ਲੱਖ ਸ਼ਰਧਾਲੂ ਆਉਂਦੇ ਹਨ। ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਇਸ ਗਿਣਤੀ ਵਿੱਚ ਹੋਰ ਵਾਧਾ ਹੋ ਜਾਂਦਾ ਹੈ। ਹੁਣ ਤੱਕ ਸ਼ਿਰਡੀ ਪੁੱਜਣ ਲਈ ਸੜਕ ਅਤੇ ਰੇਲ ਰਸਤਾ ਹੀ ਸਾਧਨ ਸਨ, ਪਰ ਹਵਾਈ ਸੇਵਾ ਸ਼ੁਰੂ ਹੋਣ ਦੇ ਬਾਅਦ ਸ਼ਰਧਾਲੂ ਸਿੱਧੇ ਏਅਰਪੋਰਟ ਉਤਰ ਸਕਣਗੇ।
ਜ਼ਿਕਰਯੋਗ ਹੈ ਕਿ ਹੁਣ ਤੱਕ ਸ਼ਿਰਡੀ ਪਹੁੰਚਣ ਲਈ ਸੜਕ ਅਤੇ ਰੇਲ ਮਾਰਗ ਹੀ ਅਜਿਹੇ ਸਾਧਨ ਸਨ ਪਰ ਹਵਾਈ ਸੇਵਾ ਸ਼ੁਰੂ ਹੋਣ ਤੋਂ ਬਾਅਦ ਸ਼ਰਧਾਲੂ ਸਿੱਧੇ ਹਵਾਈ ਅੱਡੇ 'ਤੇ ਉਤਰ ਸਕਣਗੇ।