ਕੀ ਮੁਸਲਿਮ ਲੜਕੀਆਂ ਲਈ ਆਜ਼ਾਦੀ ਦੀ ਪਰਿਭਾਸ਼ਾ ਕੋਈ ਹੋਰ ਹੈ ? ਪੜ੍ਹੋ ਇਹ ਲੇਖ

ਖ਼ਬਰਾਂ, ਰਾਸ਼ਟਰੀ

ਵੀਡੀਓ ਵਿੱਚ ਤਿੰਨੋ ਮੁਸਲਿਮ ਲੜਕੀਆਂ ਨੇ ਸਿਰ ਢਕੇ ਹੋਏ ਹਨ ਤੇ ਉਹ ਕਿਸੇ ਪਬਲਿਕ ਪਲੇਸ ਵਿੱਚ 'ਜਿਮਿੱਕੀ ਕੰਮਾਲ' ਨਾਂਅ ਦੇ ਕਿਸੇ ਗੀਤ ਤੇ ਨੱਚ ਰਹੀਆਂ ਹਨ। ਹੈਰਾਨੀਜਨਕ ਗੱਲ ਹੈ ਕਿ ਜ਼ਿਆਦਾਤਰ ਲੋਕ ਨੇ ਇਸ ਵੀਡੀਓ ਬਾਰੇ ਨਾਕਾਰਾਤਮਕ ਵਿਚਾਰ ਹੀ ਪੇਸ਼ ਕੀਤੇ ਹਨ। ਸੋਸ਼ਲ ਮੀਡੀਆ 'ਤੇ ਭਾਰੀ ਵਿਵਾਦ ਦਾ ਕਾਰਨ ਬਣਨ ਤੋਂ ਬਾਅਦ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ ਪਰ ਉਦੋਂ ਤੱਕ ਇਹ ਹਜ਼ਾਰਾਂ ਵਾਰ ਸ਼ੇਅਰ ਹੋ ਚੁੱਕੀ ਸੀ ਅਤੇ ਹਜ਼ਾਰਾਂ ਹੀ ਕਮੈਂਟ ਆ ਚੁੱਕੇ ਸੀ। 

ਕੈਸੀ ਸ਼ਰਮਨਾਕ ਗੱਲ ਹੈ ਕਿ ਜਿੱਥੇ 21 ਵੀਂ ਸਦੀ ਦੇ ਡਿਜੀਟਲ ਭਾਰਤ ਦੇ ਸੁਪਨੇ ਦਿਖਾਏ ਜਾ ਰਹੇ ਹਨ ਉੱਥੇ ਦੇ ਲੋਕੀ ਲੜਕੀਆਂ ਦੀ ਆਜ਼ਾਦੀ ਲਈ ਹਾਲੇ 100 ਸਾਲ ਪਹਿਲਾਂ ਦੀ ਸੋਚ ਰੱਖਦੇ ਹਨ। ਨੌਜਵਾਨ ਲੜਕੀਆਂ ਨੂੰ ਕਿਤੇ ਆਪਣੀ ਜ਼ਿੰਦਗੀ ਦੇ ਕੁਝ ਪਲ ਆਪਣੀ ਮਰਜ਼ੀ ਮੁਤਾਬਿਕ ਜੀਣ ਦੀ ਇਜਾਜ਼ਤ ਨਹੀਂ ਹੈ। ਜਦੋਂ ਸੁੰਦਰਤਾ ਮੁਕਾਬਲਿਆਂ ਵਿੱਚ ਸਾਡੀਆਂ ਲੜਕੀਆਂ ਜਿੱਤਦੀਆਂ ਹਨ ਜਾਂ ਫ਼ਿਲਮਾਂ ਵਿੱਚ ਨਾਮਣਾ ਖੱਟਦੀਆਂ ਹਨ ਤਾਂ ਇਹੀ ਲੋਕ ਇੱਕ ਝਲਕ ਲਈ ਪਾਗਲ ਹੋ ਜਾਂਦੇ ਹਨ।

ਕੀ ਕਿਸੇ ਪ੍ਰਤੀ ਸਾਡਾ ਵਰਤਾਓ ਉਸਦੇ ਸੁਭਾਅ ਅਤੇ ਸ਼ਖ਼ਸੀਅਤ ਦੇ ਮੁਤਾਬਿਕ ਹੋਵੇਗਾ ਜਾਂ ਉਸਦੇ ਜਨਮ ਲੈਣ ਵਾਲੇ ਧਰਮ ਦੇ ਮੁਤਾਬਿਕ ? 

ਕੀ ਸੰਵਿਧਾਨ ਵਿੱਚ ਦੇਸ਼ ਵਿੱਚ ਆਜ਼ਾਦੀ ਧਰਮ ਦੇ ਆਧਾਰ 'ਤੇ ਮਿਲੀ ਹੈ ? ਜੇਕਰ ਨਹੀਂ ਤਾਂ ਮੁਸਲਿਮ ਲੜਕੀਆਂ ਨਾਲ ਅਜਿਹਾ ਸਲੂਕ ਕਿਉਂ ? 

ਇਸ ਮਾਮਲੇ 'ਤੇ ਔਰਤਾਂ ਦੇ ਹੱਕ ਦੀ ਗੱਲ ਕਰਨ ਵਾਲੀਆਂ ਸੰਸਥਾਵਾਂ ਅਤੇ ਬਿਆਨਬਾਜ਼ੀਆਂ ਕਰਨ ਵਾਲੇ ਲੀਡਰਾਂ ਦੇ ਵਿਚਾਰਾਂ ਅਤੇ ਚੁੱਕੇ ਕਦਮਾਂ ਦੀ ਉਡੀਕ ਰਹੇਗੀ।