ਕਿੰਝ ਕਿਸਾਨ ਦੇ ਪੁੱਤਰ ਨੇ ਬਣਾ ਦਿੱਤੀ ਦੁਨੀਆਂ ਦੀ ਸਭ ਤੋਂ ਮਹਿੰਗੀ ਲਗਜ਼ਰੀ ਕਾਰ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਅਕਸਰ ਤੁਸੀਂ ਲਗਜ਼ਰੀ ਕਾਰਾਂ ਦਾ ਨਾਮ ਤਾਂ ਬਹੁਤ ਸੁਣਿਆ ਹੈ। ਉਨ੍ਹਾਂ 'ਚੋਂ ਤੁਸੀਂ ਇਕ ਨਾਮ ਜਰੂਰ ਲੈਂਦੇ ਹੋਵੋਗੇ ਲੈਂਬੋਰਗਿਨੀ ਦਾ, ਪਰ ਕੀ ਤੁਸੀਂ ਇਸ ਦੀ ਕਹਾਣੀ ਜਾਣਦੇ ਹੋ? ਜਿਸ ਨੂੰ ਦੇਖ ਕੇ ਦੁਨੀਆ ਹੈਰਾਨ ਹੋ ਜਾਂਦੀ ਹੈ। ਕਦੇ-ਕਦੇ ਕਿਸੇ ਵਿਅਕਤੀ ਦੇ ਦਿਲ ਨੂੰ ਠੇਸ ਪਹੁੰਚਾਉਣਾ ਸਹੀ ਨਹੀਂ ਹੁੰਦਾ। ਲੋਕ ਆਪਣੇ ਦਿਲ 'ਤੇ ਲੱਗੀ ਸੱਟ ਦਾ ਬਦਲਾ ਲੈਣ ਲਈ ਕੁੱਝ ਅਜਿਹਾ ਕਰ ਜਾਂਦੇ ਹਨ, ਜਿਸ ਨੂੰ ਦੇਖ ਸਭ ਦੰਗ ਰਹਿ ਜਾਂਦੇ ਹਨ। 

ਕੁੱਝ ਅਜਿਹਾ ਹੀ 1960 ਦੇ ਦਹਾਕੇ 'ਚ ਫੇਰੁਸ਼ਿਓ ਲੈਂਬੋਰਗਿਨੀ ਨੇ ਆਪਣੇ ਅਪਮਾਨ ਦਾ ਬਦਲਾ ਲੈਣ ਲਈ ਕੀਤਾ। ਫੇਰੁਸ਼ਿਓ ਲੈਂਬੋਰਗਿਨੀ ਦਾ ਜਨਮ 1916 'ਚ ਇਕ ਅੰਗੂਰ ਦੀ ਖੇਤੀ ਕਰਨ ਵਾਲੇ ਕਿਸਾਨ ਪਰਿਵਾਰ 'ਚ ਹੋਇਆ। ਪਿਤਾ ਦੇ ਕਿਸਾਨ ਹੋਣ ਦੇ ਬਾਵਜੂਦ ਉਨ੍ਹਾਂ ਦੀ ਖੇਤੀ 'ਚ ਖਾਸ ਦਿਲਚਸਪੀ ਨਹੀਂ ਸੀ। ਲੈਂਬੋਰਗਿਨੀ ਦਾ ਸ਼ੌਂਕ ਕੁੱਝ ਹੋਰ ਹੀ ਸੀ। ਉਹ ਖੇਤੀ ਤੋਂ ਜ਼ਿਆਦਾ ਮਸ਼ੀਨਰੀ 'ਚ ਆਪਣੀ ਰੁਚੀ ਦਿਖਾਉਂਦੇ ਸਨ।

1947 'ਚ ਉਨ੍ਹਾਂ ਨੇ ਦੇਖਿਆ ਕਿ ਇਟਲੀ 'ਚ ਖੇਤੀ ਅਤੇ ਉਦਯੋਗਿਕ ਕ੍ਰਾਂਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਨੂੰ ਦੇਖਦੇ ਹੋਏ ਲੈਂਬੋਰਗਿਨੀ ਨੇ ਆਪਣਾ ਪਹਿਲਾ ਟਰੈਕਟਰ ਕੈਰੀਓਕਾ ਖੁਦ ਤਿਆਰ ਕੀਤਾ। ਇਸ ਟਰੈਕਟਰ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਲੈਂਬੋਰਗਿਨੀ ਟਰੈਟੋਰੀ ਨਾਮ ਨਾਲ ਕੰਪਨੀ ਖੜ੍ਹੀ ਕੀਤੀ ਅਤੇ ਟਰੈਕਟਰਾਂ ਦੀ ਨਿਰਮਾਣ ਸ਼ੁਰੂ ਕੀਤਾ।

ਅਕਤਬੂਰ 1963 'ਚ ਉਨ੍ਹਾਂ ਨੇ ਆਪਣੀ ਕਾਰ ਬਣਾ ਕੇ ਟੂਰਨਿ ਮੋਟਰ ਸ਼ੋਅ 'ਚ ਲੈਂਬੋਰਗਿਨੀ 350-ਜੀ. ਟੀ. ਵੀ. ਨੂੰ ਪੇਸ਼ ਕੀਤਾ। ਸਾਲ 1964 'ਚ ਉਨ੍ਹਾਂ ਦੀ ਕੰਪਨੀ ਨੇ 350-ਜੀ. ਟੀ. ਮਾਡਲ ਪੇਸ਼ ਕੀਤਾ। ਇਸ ਕਾਰ ਨੂੰ ਵੱਡੀ ਸਫਲਤਾ ਮਿਲੀ ਅਤੇ ਫਰਾਰੀ ਨੂੰ ਟੱਕਰ ਮਿਲਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਇੰਜਣ ਦੀ ਸਮਰੱਥਾ ਵਧਾਉਂਦੇ ਹੋਏ 400 ਜੀ. ਟੀ. ਨੂੰ ਪੇਸ਼ ਕੀਤਾ। ਅੱਜ ਲਗਜ਼ਰੀ ਸਪੋਰਟਸ ਕਾਰ ਬਾਜ਼ਾਰ 'ਚ ਲੈਂਬੋਰਗਿਨੀ ਦੀ ਆਪਣੀ ਖਾਸ ਜਗ੍ਹਾ ਹੈ, ਜਿਸ ਨੂੰ ਦੁਨੀਆ ਦੇ ਅਰਬਪਤੀ ਖਰੀਦਦੇ ਹਨ।