ਕਿਸਾਨਾਂ ਦੇ ਹਿੱਤ ‘ਚ ਕੇਂਦਰ ਸਰਕਾਰ ਖ਼ਾਦ ‘ਤੇ ਦਰਾਮਦ ਡਿਊਟੀ ਵਧਾਈ

ਖ਼ਬਰਾਂ, ਰਾਸ਼ਟਰੀ

ਕੇਂਦਰ ਨੇ ਸਸਤੇ ਦਰਾਮਦ ਡਿਊਟੀ ‘ਤੇ ਲਗਾਮ ਲਗਾਉਣ ਅਤੇ ਕੀਮਤਾਂ ‘ਚ ਵਾਧੇ ਦੇ ਇਰਾਦੇ ਨਾਲ ਕੱਚੇ ਤੇਲ ‘ਤੇ ਦਰਾਮਦ ਡਿਊਟੀ 15 ਫ਼ੀਸਦੀ ਤੋਂ ਵਧਾ ਕੇ 30 ਫ਼ੀਸਦੀ ਅਤੇ ਰਿਫਾਇੰਡ ਪਾਮ ਆਇਲ ‘ਤੇ ਦਰਾਮਦ ਡਿਊਟੀ 25 ਫ਼ੀਸਦੀ ਤੋਂ ਵਧਾ ਕੇ 40 ਫ਼ੀਸਦੀ ਕਰ ਦਿੱਤੀ ਹੈ | ਇਸ ਕਦਮ ਦਾ ਮਕਸਦ ਕਿਸਾਨਾਂ ਅਤੇ ਰਿਫਾਇਨਰੀ ਦੇ ਕੰਮ ‘ਚ ਲੱਗੀ ਇਕਾਈਆਂ ਨੂੰ ਰਾਹਤ ਉਪਲੱਬਧ ਕਰਾਉਣਾ ਹੈ | ਕੇਂਦਰੀ ਉਤਪਾਦ ਅਤੇ ਸੀਮਾ ਸ਼ੁਲਕ ਬੋਰਡ ( ਸੀਬੀਈਸੀ ) ਨੇ ਸ਼ੁੱਕਰਵਾਰ ਰਾਤ ਕਿਹਾ ਕਿ ਸੋਇਆਬੀਨ ਤੇਲ, ਸੂਰਜਮੁਖੀ ਤੇਲ, ਕੈਨੋਲਾ ,ਸਰਸੋਂ ਤੇਲ ( ਕੱਚਾ ਅਤੇ ਰਿਫਾਇੰਡ ਦੋਨਾਂ ) ‘ਤੇ ਦਰਾਮਦ ਡਿਊਟੀ ਵਧਾਇਆ ਗਿਆ ਹੈ |

ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਆਉਣ ਵਾਲੇ ਸਮੇਂ ‘ਚ ਵਾਧਾ ਹੋ ਸਕਦਾ ਹੈ। ਦਰਅਸਲ, ਸਰਕਾਰ ਵੱਲੋਂ ਪਾਮ ਤੇਲ ‘ਤੇ ਦਰਾਮਦ ਡਿਊਟੀ ਦੁਗਣੀ ਵਧਾ ਕੇ 30 ਫੀਸਦੀ ਕਰ ਦਿੱਤੀ ਗਈ ਹੈ। ਉੱਥੇ ਹੀ ਰਿਫਾਇੰਡ ਪਾਮ ਤੇਲ ‘ਤੇ ਡਿਊਟੀ 25 ਫੀਸਦੀ ਤੋਂ ਵਧਾ ਕੇ 40 ਫੀਸਦੀ ਕਰ ਦਿੱਤੀ ਗਈ ਹੈ। ਸਰਕਾਰ ਨੇ ਆਪਣੇ ਹੁਕਮ ‘ਚ ਕਿਹਾ ਕਿ ਇਹ ਫੈਸਲਾ ਸਥਾਨਕ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੋਇਆ ਤੇਲ ‘ਤੇ ਦਰਾਮਦ ਡਿਊਟੀ 30 ਫੀਸਦੀ ਕਰ ਦਿੱਤੀ ਗਈ ਹੈ, ਜੋ ਪਹਿਲਾਂ 17.5 ਫੀਸਦੀ ਸੀ, ਜਦੋਂ ਕਿ ਰਿਫਾਇੰਡ ਸੋਇਆ ਤੇਲ ‘ਤੇ ਡਿਊਟੀ 20 ਫੀਸਦੀ ਤੋਂ ਵਧਾ ਕੇ 35 ਫੀਸਦੀ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਸਥਾਨਕ ਤੇਲ ਬੀਜਾਂ ਦੀਆਂ ਕੀਮਤਾਂ ‘ਚ ਗਿਰਾਵਟ ਦੇ ਬਾਵਜੂਦ ਇੰਡੋਨੇਸ਼ੀਆ, ਮਲੇਸ਼ੀਆ, ਬ੍ਰਾਜ਼ੀਲ ਅਤੇ ਅਰਜਨਟੀਨਾ ਤੋਂ ਸਸਤੀ ਦਰਾਮਦ ਕਾਰਨ ਘਰੇਲੂ ਤੇਲ ਉਤਪਾਦਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਸੀ।

ਸਰਕਾਰ ਵੱਲੋਂ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ‘ਚ ਦਰਾਮਦ ਡਿਊਟੀ ‘ਚ ਦੂਜੀ ਵਾਰ ਵਾਧਾ ਕੀਤੇ ਜਾਣ ਨਾਲ ਘਰੇਲੂ ਖੁਰਾਕੀ ਤੇਲ ਦੀਆਂ ਕੀਮਤਾਂ ਵਧਣਗੀਆਂ। ਦੱਸਣਯੋਗ ਹੈ ਕਿ ਭਾਰਤ ਆਪਣੇ ਖੁਰਾਕੀ ਤੇਲ ਦਾ 70 ਫੀਸਦੀ ਹਿੱਸਾ ਬਾਹਰੋਂ ਦਰਾਮਦ ਕਰਦਾ ਹੈ।

ਡਿਊਟੀ ਵਧਾਉਣ ਤੋਂ ਬਾਅਦ ਵੀ ਭਾਰਤ ਨੂੰ 2017-18 ‘ਚ 1 ਕਰੋੜ 55 ਲੱਖ ਟਨ ਖਾਣ ਵਾਲੇ ਤੇਲ ਦੀ ਦਰਾਮਦ ਕਰਨ ਦੀ ਲੋੜ ਹੋਵੇਗੀ। ਸਨਵਿਨ ਗਰੁੱਪ ਦੇ ਮੁੱਖ ਕਾਰਜਕਾਰੀ ਸੰਦੀਪ ਬਜਾਰੀਆ ਨੇ ਕਿਹਾ ਕਿ ਡਿਊਟੀ ਵਧਾਏ ਜਾਣੇ ਨਾਲ ਦਰਾਮਦ ‘ਤੇ ਥੋੜ੍ਹਾ ਅਸਰ ਪਵੇਗਾ ਪਰ ਭਾਰਤ ‘ਚ ਜ਼ਿਆਦਾ ਮੰਗ ਹੋਣ ਕਾਰਨ ਇਸ ਦੀ ਦਰਾਮਦ ਕਰਨੀ ਪਵੇਗੀ।