ਕਿਤੇ ਲੋਕਤੰਤਰ ਨੂੰ ਹੀ ਗ਼ਾਇਬ ਨਾ ਕਰ ਦੇਣ ਮੋਦੀ : ਰਾਹੁਲ

ਖ਼ਬਰਾਂ, ਰਾਸ਼ਟਰੀ

ਸ਼ਿਲਾਂਗ, 21 ਫ਼ਰਵਰੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ 'ਤੇ ਹਮਲੇ ਤੇਜ਼ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਬਹੁਤ ਵੱਡੇ ਜਾਦੂਗਰ ਹਨ ਜੋ ਕਿ ਲੋਕਤੰਤਰ ਨੂੰ ਵੀ ਗ਼ਾਇਬ ਕਰ ਸਕਦੇ ਹਨ। ਨੀਰਵ ਮੋਦੀ ਅਤੇ ਵਿਜੈ ਮਾਲਿਆ ਵਲੋਂ ਕਰਜ਼ਾ ਨਾ ਮੋੜ ਕੇ ਦੇਸ਼ 'ਚੋਂ ਭੱਜ ਜਾਣ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ 'ਤੇ ਮੜ੍ਹਦਿਆਂ ਉਨ੍ਹਾਂ ਕਿਹਾ, ''ਵਿਜੈ ਮਾਲਿਆ, ਲਲਿਤ ਮੋਦੀ ਅਤੇ ਨੀਰਵ ਮੋਦੀ ਵਰਗੇ ਘਪਲੇਬਾਜ਼ ਭਾਰਤ 'ਚੋਂ ਗ਼ਾਇਬ ਹੋ 

ਗਏ ਅਤੇ ਵਿਦੇਸ਼ੀ ਧਰਤੀ 'ਤੇ ਦਿਸੇ ਜਿਥੇ ਭਾਰਤੀ ਕਾਨੂੰਨ ਦੀ ਪਹੁੰਚ ਖ਼ਤਮ ਹੋ ਜਾਂਦੀ ਹੈ। ਮੋਦੀ ਜੀ ਦਾ ਜਾਦੂ ਬਹੁਤ ਛੇਤੀ ਭਾਰਤ 'ਚੋਂ ਲੋਕਤੰਤਰ ਵੀ ਗ਼ਾਇਬ ਕਰ ਦੇਵੇਗਾ।'' ਰਾਹੁਲ ਗਾਂਧੀ ਮੇਘਾਲਿਆ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਜੋਵਾਈ ਵਿਖੇ ਅਪਣੀ ਪਾਰਟੀ ਲਈ ਪ੍ਰਚਾਰ ਕਰ ਰਹੇ ਸਨ। 60 ਮੈਂਬਰੀ ਵਿਧਾਨ ਸਭਾ ਲਈ ਇਥੇ 27 ਫ਼ਰਵਰੀ ਨੂੰ ਵੋਟਾਂ ਪੈਣਗੀਆਂ।
(ਪੀ.ਟੀ.ਆਈ.)