ਰਾਂਚੀ, 4 ਜਨਵਰੀ: ਚਾਰਾ ਘਪਲੇ ਨਾਲ ਜੁੜੇ ਅਤੇ ਦੇਵਧਰ ਖ਼ਜ਼ਾਨੇ 'ਚੋਂ 89 ਲੱਖ 27 ਹਜ਼ਾਰ ਰੁਪਏ ਦੀ ਨਾਜਾਇਜ਼ ਨਿਕਾਸੀ ਦੇ ਮੁਕੱਦਮੇ 'ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ, ਆਰ.ਕੇ. ਰਾਣਾ, ਜਗਦੀਸ਼ ਸ਼ਰਮਾ ਅਤੇ ਤਿੰਨ ਸਾਬਕਾ ਆਈ.ਏ.ਐਸ. ਅਧਿਕਾਰੀਆਂ ਸਮੇਤ 16 ਦੋਸ਼ੀਆਂ ਦੀ ਸਜ਼ਾ ਦੇ ਸਮੇਂ 'ਤੇ ਅਦਾਲਤ ਨੇ ਫ਼ੈਸਲਾ ਕਲ ਤਕ ਲਈ ਮੁਲਤਵੀ ਕਰ ਦਿਤਾ ਹੈ।ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਦੀ ਅਦਾਲਤ 'ਚ ਅੱਜ 11 ਵਜੇ ਚਾਰਾ ਘਪਲੇ ਦੇ ਇਸ ਮਾਮਲੇ 'ਚ ਦੋਸ਼ੀ ਕਰਾਰ ਦਿਤੇ ਸਾਰੇ 16 ਜਣਿਆਂ ਦੀ ਸਜ਼ਾ ਦੇ ਸਮੇਂ ਬਾਰੇ ਬਹਿਸ ਸ਼ੁਰੂ ਹੋਣੀ ਸੀ ਪਰ ਅਦਾਲਤ ਨੇ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਇਸ ਲਈ ਦੁਪਹਿਰ ਬਾਅਦ ਦੋ ਵਜੇ ਦਾ ਸਮਾਂ ਤੈਅ ਕੀਤਾ। ਇਸ ਕਰ ਕੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਆਰ.ਜੇ.ਡੀ. ਮੁਖੀ ਲਾਗੂ ਪ੍ਰਸਾਦ ਯਾਦਵ ਨੂੰ ਹੋਤਵਾਰ ਸਥਿਤ ਬਿਰਸਾ ਮੁੰਡਾ ਜੇਲ ਤੋਂ ਦੁਪਹਿਰ ਪੌਣੇ ਦੋ ਵਜੇ ਸੀ.ਬੀ.ਆਈ. ਅਦਾਲਤ 'ਚ ਪੇਸ਼ ਕੀਤਾ ਗਿਆ।