ਲੋਕ ਸਭਾ 'ਚ ਲੱਗੇ 'ਪਾਕਿਸਤਾਨ ਮੁਰਦਾਬਾਦ' ਦੇ ਨਾਹਰੇ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 2 ਜਨਵਰੀ : ਲੋਕ ਸਭਾ ਵਿਚ ਅੱਜ ਕੁੱਝ ਭਾਜਪਾ ਮੈਂਬਰਾਂ ਨੇ ਉਦੋਂ ਪਾਕਿਸਤਾਨ ਵਿਰੋਧੀ ਨਾਹਰੇ ਲਾਏ ਜਦ ਪੁਲਵਾਮਾ ਹਮਲੇ ਵਿਚ ਮਾਰੇ ਗਏ ਸੀਆਰਪੀਐਫ਼ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿਤੀ ਗਈ। ਜਦ ਸਪੀਕਰ ਸੁਮਿਤਰਾ ਮਹਾਜਨ ਲੋਕ ਸਭਾ ਚੈਂਬਰ ਵਿਚ ਦਾਖ਼ਲ ਹੋਏ ਤਾਂ ਕੁੱਝ ਭਾਜਪਾ ਮੈਂਬਰਾਂ ਨੇ 'ਪਾਕਿਸਤਾਨ ਮੁਰਦਾਬਾਦ' ਦੇ ਨਾਹਰੇ ਲਾਏ। ਫਿਰ ਮੈਂਬਰ ਕੁੱਝ ਸਮੇਂ ਲਈ ਮੌਨ ਅਵਸਥਾ ਵਿਚ ਖਲੋ ਗਏ।

ਜ਼ਿਕਰਯੋਗ ਹੈ ਕਿ 31 ਦਸੰਬਰ ਨੂੰ ਪੁਲਵਾਮਾ ਵਿਚ ਪਾਕਿਸਤਾਨੀ ਅਤਿਵਾਦੀਆਂ ਨੇ ਸੀਆਰਪੀਐਫ਼ ਦੇ ਕੈਂਪ 'ਤੇ ਹਮਲਾ ਕਰ ਦਿਤਾ ਸੀ ਜਿਸ ਵਿਚ ਪੰਜ ਜਵਾਨ ਮਾਰੇ ਗਏ ਸਨ। ਹਮਲੇ ਵਿਚ ਤਿੰਨ ਅਤਿਵਾਦੀ ਵੀ ਮਾਰ ਦਿਤੇ ਗਏ ਸਨ। 

ਕੁੱਝ ਦਿਨ ਪਹਿਲਾਂ ਵੀ ਕੁੱਝ ਸ਼ਿਵ ਸੈਨਾ ਮੈਂਬਰਾਂ ਨੇ ਭਾਜਪਾ ਸੰਸਦ ਮੈਂਬਰਾਂ ਨਾਲ ਰਲ ਕੇ ਇਹੋ ਜਿਹੇ ਨਾਹਰੇ ਲਾਏ ਸਨ। ਉਦੋਂ ਪਾਕਿਸਤਾਨ ਵਿਚ ਕੁਲਭੂਸ਼ਣ ਜਾਧਵ ਦੇ ਪਰਵਾਰ ਨਾਲ ਕੀਤੀ ਗਈ ਬਦਸਲੂਕੀ ਵਿਰੁਧ 'ਪਾਕਿਸਤਾਨ ਮੁਰਦਾਬਾਦ' ਦੇ ਨਾਹਰੇ ਲਾਏ ਗਏ ਸਨ।