ਬਲੀਆ, 28 ਫ਼ਰਵਰੀ : ਬਸਪਾ ਮੁਖੀ ਮਾਇਆਵਤੀ ਵਿਰੁਧ ਇਤਰਾਜ਼ਯੋਗ ਟਿਪਣੀ ਕਰਨ 'ਤੇ ਪਹਿਲਾਂ ਗ੍ਰਿਫ਼ਤਾਰ ਕੀਤੇ ਜਾ ਚੁਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਦਯਾ ਸ਼ੰਕਰ ਸਿੰਘ ਨੇ ਅੱਜ ਮਾਇਆਵਤੀ ਨੂੰ 'ਜ਼ਿੱਦੀ ਔਰਤ' ਕਰਾਰ ਦੇ ਦਿਤਾ। ਹਾਲ ਹੀ ਵਿਚ ਦੁਬਾਰਾ ਮੀਤ ਪ੍ਰਧਾਨ ਬਣਨ ਮਗਰੋਂ ਸ਼ੰਕਰ ਸਿੰਘ ਨੇ ਕਿਹਾ, 'ਬਸਪਾ ਕੋਈ ਪਾਰਟੀ ਨਹੀਂ ਸਗੋਂ ਪਰਚੂਨ ਦੀ ਦੁਕਾਨ ਹੈ। ਸਾਲ 2016 ਵਿਚ ਬਸਪਾ ਮੁਖੀ ਪ੍ਰਤੀ ਕੀਤੀ ਗਈ ਟਿਪਣੀ ਦੇ
ਘਟਨਾਕ੍ਰਮ ਵਿਚ ਉਸ ਨੂੰ ਮਿਲੇ ਸਮਰਥਨ ਕਾਰਨ ਮਾਇਆਵਤੀ ਜਿਹੀ ਜ਼ਿੱਦੀ ਔਰਤ ਨੂੰ ਵੀ ਪਿੱਛੇ ਹਟਣਾ ਪਿਆ।' ਭਾਜਪਾ ਨੇਤਾ ਨੇ ਕਾਂਗਰਸ ਤੇ ਸਮਾਜਵਾਦੀ ਪਾਰਟੀ 'ਤੇ ਤਿੱਖੇ ਹਮਲੇ ਕੀਤੇ ਅਤੇ ਕਾਂਗਰਸ ਨੂੰ ਮਾਂ ਬੇਟੇ ਦੀ ਜਦਕਿ ਸਮਾਜਵਾਦੀ ਪਾਰਟੀ ਨੂੰ ਬਾਪ ਬੇਟੇ ਦੀ ਪਾਰਟੀ ਦਸਿਆ। ਸ਼ੰਕਰ ਸਿੰਘ ਨੂੰ ਜੁਲਾਈ 2016 ਵਿਚ ਵਿਵਾਦਮਈ ਬਿਆਨ ਦਿਤਾ ਸੀ। ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਬਾਅਦ ਵਿਚ ਉਹ ਜ਼ਮਾਨਤ 'ਤੇ ਰਿਹਾਅ ਹੋ ਗਿਆ ਸੀ। (ਏਜੰਸੀ)