ਮੈਕਸੀਕੋ ਸਿਟੀ, 20 ਸਤੰਬਰ:
ਮੈਕਸੀਕੋ ਕਲ ਦੇਰ ਰਾਤ ਆਏ ਤਾਕਤਵਰ ਭੂਚਾਲ 'ਚ ਘੱਟ ਤੋਂ ਘੱਟ 250 ਵਿਅਕਤੀਆਂ ਦੀ ਮੌਤ ਹੋ
ਗਈ ਹੈ। ਮਰਨ ਵਾਲਿਆਂ 'ਚ ਇਕ ਮੁਢਲੀ ਸਿਖਿਆ ਦੇ ਸਕੂਲ 'ਚ ਪੜ੍ਹਨ ਵਾਲੇ 21 ਬੱਚੇ ਵੀ
ਸ਼ਾਮਲ ਹਨ।
7.1 ਦੀ ਤੀਬਰਤਾ ਵਾਲੇ ਇਸ ਭੂਚਾਲ ਨੇ ਮੈਕਸੀਕੋ 'ਚ 1985 ਦੇ ਜ਼ਬਰਦਸਤ ਭੂਚਾਲ ਦੀਆਂ ਯਾਦਾਂ ਤਾਜ਼ਾ ਕਰਵਾ ਦਿਤੀਆਂ ਹਨ ਜੋ ਕਿ ਇਸ ਦੇਸ਼ ਦੇ ਇਤਿਹਾਸ 'ਚ ਸੱਭ ਤੋਂ ਭਿਆਨਕ ਭੂਚਾਲ ਸੀ ਅਤੇ ਇਸ 'ਚ 10 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।
ਕਲ ਆਏ ਭੂਚਾਲ 'ਚ ਸੱਭ ਤੋਂ ਦਰਦਨਾਕ ਦ੍ਰਿਸ਼ ਦੇਸ਼ ਦੀ ਰਾਜਧਾਨੀ ਮੈਕਸੀਕੋ ਸਿਟੀ ਦੇ ਦੱਖਣ 'ਚ ਸਥਿਤ ਇਨਰੀਕ ਰਿਬਸਾਮੈਨ ਪ੍ਰਾਇਮਰੀ ਸਕੂਲ ਦਾ ਸੀ ਜਿੱਥੇ ਸਕੂਲ ਦੀਆਂ ਤਿੰਨ ਮੰਜ਼ਿਲਾਂ ਢਹਿ ਗਈਆਂ ਅਤੇ ਇਸ 'ਚ ਪੜ੍ਹਨ ਵਾਲੇ ਬੱਚੇ ਅਤੇ ਅਧਿਆਪਕ ਦੱਬ ਗਏ। ਇਸ ਹਾਦਸੇ 'ਚ ਪੰਜ ਬਾਲਗਾਂ ਸਮੇਤ 21 ਬੱਚਿਆਂ ਦੀ ਮੌਤ ਹੋ ਗਈ। ਬਚਾਅ ਕਾਰਜਾਂ 'ਚ ਹਜ਼ਾਰਾਂ ਫ਼ੌਜੀਆਂ, ਪੁਲਿਸ, ਨਾਗਰਿਕ ਵਲੰਟੀਅਰਾਂ ਅਤੇ ਸਿਖਲਾਈ ਪ੍ਰਾਪਤ ਕੁੱਤਿਆਂ ਨੂੰ ਲਾਇਆ ਗਿਆ ਹੈ। ਮੈਕਸੀਕੋ ਨੇਵੀ ਦੇ ਮੇਜਰ ਲੁਇਸ ਵਰਗਾਰਾ ਨੇ ਕਿਹਾ ਕਿ ਸਕੂਲ ਦੀ ਇਮਾਰਤ ਦੇ ਮਲਬੇ ਹੇਠ 30 ਤੋਂ 40 ਲੋਕ ਅਜੇ ਵੀ ਫਸੇ ਹੋਏ ਹਨ ਜਦਕਿ 11 ਬੱਚਿਆਂ ਨੂੰ ਬਚਾ ਲਿਆ ਗਿਆ ਹੈ। ਬਚਾਅ ਕਾਮਿਆਂ ਨੇ ਮਲਬੇ ਹੇਠ ਇਕ ਅਧਿਆਪਕ ਅਤੇ ਇਕ ਬੱਚੇ ਨੂੰ ਜ਼ਿੰਦਾ ਲਭਿਆ ਹੈ ਜਿਨ੍ਹਾਂ ਨੂੰ ਬਾਹਰ ਕੱਢਣ ਦੀ ਕਾਰਵਾਈ ਜਾਰੀ ਹੈ। ਸਥਾਨਕ ਮੀਡੀਆ ਅਨੁਸਾਰ ਮਲਬੇ ਹੇਠ ਫਸੇ ਇਕ ਬੱਚੇ ਨੂੰ ਟਿਊਬ ਰਾਹੀਂ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ।
ਰਾਸ਼ਟਰਪਤੀ ਇਨਰੀਕ ਪੇਨਾ ਨੀਏਤੋ ਨੇ ਦੇਸ਼ ਨੂੰ ਅਪਣੇ
ਸੰਬੋਧਨ 'ਚ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਮੈਕਸੀਕੋ ਸਿਟੀ ਤੋਂ
ਇਲਾਵਾ ਪੁਏਬਲਾ, ਮੋਰਲੋਸ, ਮੈਕਸੀਕੋ ਸਟੇਟ ਅਤੇ ਗੁਏਰੋ 'ਚ ਵੀ ਲੋਕਾਂ ਦੇ ਮਰਨ ਦੀਆਂ
ਖ਼ਬਰਾਂ ਹਨ। ਅੱਧੀ ਰਾਤ ਤਕ ਮੈਕਸੀਕੋ ਸਿਟੀ 'ਚ ਦਰਜਨਾਂ ਢਹਿ ਚੁਕੀਆਂ ਇਮਾਰਤਾਂ ਦੇ ਮਲਬੇ
'ਚ ਫਸੇ ਲੋਕਾਂ ਅਤੇ ਲਾਸ਼ਾਂ 'ਚ ਲੱਭਣ ਦਾ ਕੰਮ ਜਾਰੀ ਸੀ।
ਭੂਚਾਲ ਤੋਂ ਬਾਅਦ ਪ੍ਰਭਾਵਤ ਇਲਾਕਿਆਂ 'ਚ ਬਿਜਲੀ ਗੁੱਲ ਹੋ ਗਈ ਅਤੇ ਆਵਾਜਾਈ ਦੀ ਵਿਵਸਥਾ ਢਹਿਢੇਰੀ ਹੋ ਗਈ। ਐਂਬੂਲੈਂਸਾਂ ਵਾਹਨਾਂ ਦੀ ਭੀੜ ਵਿਚਕਾਰ ਲੰਘਣ ਦੀ ਕੋਸ਼ਿਸ਼ ਕਰ ਰਹੀਆਂ ਸਨ ਜਦਕਿ ਟ੍ਰੈਫ਼ਿਕ (ਬਾਕੀ ਸਫ਼ਾ 11 'ਤੇ)ਜਾਮ 'ਚ ਫਸਲੇ ਲੋਕ ਖੜੇ ਵਾਹਨਾਂ ਵਿਚਕਾਰ ਇਧਰ-ਉਧਰ ਭੱਜ ਰਹੇ ਸਨ।
ਭੂਚਾਲ ਮਗਰੋਂ ਮੈਕਸੀਕੋ ਸਿਟੀ ਦਾ ਕੌਮਾਂਤਰੀ ਹਵਾਈ ਅੱਡਾ ਤਿੰਨ ਘੰਟਿਆਂ ਤੋਂ ਜ਼ਿਆਦਾ ਸਮੇਂ ਲਈ ਬੰਦ ਕਰ ਦਿਤਾ ਗਿਆ ਅਤੇ ਸਟਾਕ ਮਾਰਕੀਟ ਨੂੰ ਵੀ ਬੰਦ ਕਰਨਾ ਪਿਆ। ਜਿਨ੍ਹਾਂ ਲੋਕਾਂ ਦੇ ਘਰ ਨੁਕਸਾਨੇ ਗਏ ਸਨ ਉਨ੍ਹਾਂ ਨੂੰ ਰਾਤ ਬਾਹਰ ਹੀ ਬਿਤਾਉਣੀ ਗਈ। ਕਈ ਲੋਕ ਮੁੜ ਭੂਚਾਲ ਆਉਣ ਦੇ ਡਰੋਂ ਪਾਰਕਾਂ 'ਚ ਹੀ ਸੁਤੇ ਵੇਖੇ ਗਏ।
ਗੁਆਂਢੀ ਦੇਸ਼ਹੋਂਡੂਰਾਸ ਨੇ 36 ਵਿਅਕਤੀਆਂ
ਦੀ ਬਚਾਅ ਟੀਮ ਨੂੰ ਮੈਕਸੀਕੋ 'ਚ ਮਦਦ ਲਈ ਭੇਜਿਆ ਹੈ। ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ
ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਕਸੀਕੋ ਵਾਸੀਆਂ ਨਾਲ ਹਮਦਰਦੀ
ਪ੍ਰਗਟ ਕਰਦਿਆਂ ਮਦਦ ਲਈ ਹੱਥ ਵਧਾਇਆ ਹੈ। (ਪੀਟੀਆਈ)