ਲੰਡਨ,
3 ਅਕਤੂਬਰ: ਵਿਵਾਦਾਂ 'ਚ ਘਿਰੇ ਸ਼ਰਾਬ ਕਾਰੋਬਰੀ ਵਿਜੇ ਮਾਲਿਆ ਨੂੰ ਮਨੀ ਲਾਂਡਰਿੰਗ
(ਕਾਲੇ ਧਨ ਨੂੰ ਚਿੱਟਾ ਕਰਨ) ਦੇ ਦੂਜੇ ਮਾਮਲੇ 'ਚ ਇਨਫ਼ੋਰਸਮੈਂਟ ਡਾਇਰੈਕਟਰੋਟ (ਈ.ਡੀ.)
ਵਲੋਂ ਗ੍ਰਿਫ਼ਤਾਰ ਕੀਤਾ ਗਿਆ। ਬਰਤਾਨੀਆ ਦੀ ਕਰਾਊਨ ਪ੍ਰੋਸਿਕਿਊਸ਼ਨ ਸਰਵਿਸ (ਸੀ.ਪੀ.ਐਸ.)
ਨੇ ਅੱਜ ਇਹ ਜਾਣਕਾਰੀ ਦਿਤੀ। ਗ੍ਰਿਫ਼ਤਾਰੀ ਤੋਂ ਤੁਰਤ ਬਾਅਦ ਮਾਲਿਆ ਨੂੰ ਕੂਓ ਵੈਸਟਮਿੰਸਟਰ
ਮੈਜਿਸਟ੍ਰੇਟ ਦੀ ਅਦਾਲਤ ਨੇ ਜ਼ਮਾਨਤ ਉਤੇ ਰਿਹਾਅ ਕਰ ਦਿਤਾ। ਮਾਲਿਆ ਸਪੁਰਦਗੀ ਵਾਰੰਟ
'ਤੇ ਪਹਿਲਾਂ ਤੋਂ ਜ਼ਮਾਨਤ ਉਤੇ ਹਨ। ਮਾਮਲੇ ਦੀ ਜਾਂਚ ਈ.ਡੀ. ਕਰ ਰਿਹਾ ਹੈ। ਕੇਂਦਰੀ
ਜਾਂਚ ਏਜੰਸੀ ਮਾਲਿਆ ਅਤੇ ਹੋਰਾਂ ਵਿਰੁਧ ਮੁੰਬਈ ਦੀ ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕਰ ਚੁੱਕੀ
ਹੈ। ਸੀ.ਪੀ.ਐਸ. ਭਾਰਤ ਸਰਕਾਰ ਵਲੋਂ ਮਾਲਿਆ ਵਿਰੁਧ ਪੱਖ ਰੱਖ ਰਿਹਾ ਹੈ।