ਮਾਲਿਆ ਨੇ ਕੀਤੀ ਭਾਰਤੀ ਜੇਲ੍ਹਾਂ ਦੀ ਤੁਲਨਾ ਰੂਸ ਦੀਆਂ ਜੇਲ੍ਹਾਂ ਨਾਲ
ਮਾਲਿਆ ਨੇ ਕੀਤੀ ਭਾਰਤੀ ਜੇਲ੍ਹਾਂ ਦੀ ਤੁਲਨਾ ਰੂਸ ਦੀਆਂ ਜੇਲ੍ਹਾਂ ਨਾਲ
ਲੰਡਨ ਦੀ ਵੇਸਟਮਿਸਟਰ ਮੇਜਿਸਟ੍ਰੇਟ ਕੋਰਟ ਨੇ ਸ਼ਰਾਬ ਕਾਰੋਬਾਰੀ ਵਿਜੇ ਦੀ ਸਪੁਰਦਗੀ ਸੁਣਵਾਈ ‘ਚ ਭਾਰਤ ਦੀ ਜੇਲ੍ਹ ਪ੍ਰਣਾਲੀ ਦੀ ਤੁਲਨਾ ਰੂਸ ਦੀਆਂ ਜੇਲ੍ਹਾਂ ਦੀ ਹਾਲਤ ਨਾਲ ਹੋਈ ਹੈ। 61 ਸਾਲਾਂ ਮਾਲਿਆ ਨੇ ਬਚਾਅ ਦਲ ਨੇ ਦੇ ਵੱਲੋਂ ਕਰਾਊਨ ਪ੍ਰੋਸਿਕਊਸ਼ਨ ਸਰਵਿਸ ਵੱਲੋਂ ਧੋਖਾਧੜੀ ਦੇ ਮਾਮਲੇ ‘ਚ ਤਿਆਰ ਕੀਤੇ ਗਏ ਮਾਮਲੇ ਦੇ ਜਵਾਬ ‘ਚ ਸ਼ੁਰੂਆਤੀ ਦਲੀਲਾਂ ਦੇ ਤਹਿਤ ਇਸ ਮੁੱਦੇ ਨੂੰ ਚੁੱਕਿਆ।
ਬਚਾਅ ਪੱਖ ਨੇ ਜੱਜ ਏਮਸ ਆਬਰੁਥਨਾਟ ਨੂੰ ਕਿਹਾ ਕਿ ਭਾਰਤ ‘ਚ ਜੇਲ੍ਹਾਂ ‘ਚ ਸੁਰੱਖਿਅਤ ਹਾਲਤ ‘ਤੇ ਭਾਰਤੀ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ਦੇ ਸਹੀ ਅਨੁਪਾਲਨ ਦੀ ਕੋਈ ਪ੍ਰਨਾਲੀ ਨਹੀਂ ਹੈ। ਮਾਲਿਆ ਦੇ ਬੈਰਿਸਟਰ ਕਲੇਅਰ ਨੇ ਅਦਾਲਤ ‘ਚ ਕਿਹਾ,” ਸਰਕਾਰ ਅਦਾਲਤ ਦੇ ਆਦੇਸ਼ਾ ਦੀ ਅਣਗਹਿਲੀ ਨੂੰ ਦੂਰ ਕਰਨ ਦੇ ਉਪਾਅ ਨੂੰ ਲੈ ਅਸਮਰਥ ਰਹੀ ਹੈ। ਜੱਜ ਨੇ ਪੁੱਛਿਆ ਕਿ ਰੂਸ ‘ਚ ਜੇਲ੍ਹਾਂ ਦੀ ਖਰਾਬ ਹਾਲਤ ਦੀ ਤੁਲਨਾ ਕਿਸ ਤਰ੍ਹਾਂ ਹੋ ਸਕਦੀ ਹੈ ਜਿੱਥੇ ਸਪੁਰਦਗੀ ਦੇ ਕੇਸ ਜੇਲ੍ਹ ਦੇ ਅਸੁਰੱਖਿਅਤ ਹਾਲਾਤਾਂ ‘ਤੇ ਨਿਰਭਰ ਕਰਦੇ ਹਨ।
ਪਹਿਲਾਂ ਬਰਤਾਨੀਆ ਦੀ ਇਕ ਅਦਾਲਤ ਨੇ ਭਾਰਤ ਸਰਕਾਰ ਦੇ ਅਧਿਕਾਰੀਆਂ ਦੀ ਉਸ ਮੰਗ ਨੂੰ ਖ਼ਾਰਜ ਕਰ ਦਿੱਤਾ ਸੀ। ਮਾਲਿਆ ਨੇ ਕਿਹਾ ਕਿ ਮੈਂ ਫੈਸਲੇ ਲੈਣ ਵਾਲਾ ਨਹੀਂ ਹਾਂ। ਮੈਂ ਕਾਰਵਾਈ ਦਾ ਪਾਲਨ ਕਰ ਰਿਹਾ ਹਾਂ। 61 ਸਾਲਾ ਮਾਲਿਆ ਮਾਰਚ 2016 ਵਿਚ ਭਾਰਤ ਛੱਡ ਕੇ ਬ੍ਰਿਟੇਨ ਵਿਚ ਰਹਿ ਰਿਹਾ ਹੈ। ਮਾਲਿਆ ’ਤੇ ਭਾਰਤ ਵਿਚ ਵੱਖ-ਵੱਖ ਬੈਂਕਾਂ ਦੇ 9000 ਕਰੋੜ ਰੁਪਏ ਲੋਨ ਦਾ ਬਕਾਇਆ ਹੈ।
ਸਾਬਕਾ ਰਾਜ ਸਭਾ ਸੰਸਦ ਮੈਂਬਰ ਮਾਲਿਆ ਆਪਣੀ ਪਹਿਲਾਂ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਕਈ ਵਾਰ ਮੀਡੀਆ ਨੂੰ ਕਹਿ ਚੁੱਕਾ ਹੈ ਕਿ ਉਨ੍ਹਾਂ ਨੇ ਭਾਰਤ ’ਚ ਕੁਝ ਵੀ ਗਲਤ ਨਹੀਂ ਕੀਤਾ। ਉਸ ਖਿਲਾਫ ਲਗਾਏ ਗਏ ਇਲਜ਼ਾਮ ਮਨਘੜਤ ਹਨ। ਇਸ ਸੁਣਵਾਈ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਮਾਲਿਆ ਨੂੰ ਕਾਨੂੰਨੀ ਤੌਰ ’ਤੇ ਭਾਰਤ ਭੇਜਿਆ ਜਾ ਸਕਦਾ ਹੈ ਜਾਂ ਨਹੀਂ।
ਅਦਾਲਤ ‘ਚ ਪਹਿਲਾਂ ਦਲੀਲ ਦਿੱਤੀ ਗਈ ਸੀ ਕਿ ਉਸ ਖ਼ਿਲਾਫ ਪੁਖ਼ਤਾ ਸਬੂਤ ਹਨ ਤੇ ਇਸ ਲਈ ਉਸ ਦੀ ਸਪੁਰਦਗੀ ਜ਼ਰੂਰੀ ਹੈ। ਭਾਰਤੀ ਬੈਂਕਾਂ ਨਾਲ ਠੱਗੀ ਮਾਰਨ ਦੇ ਮਾਮਲੇ ‘ਚ ਵੀ ਅਜਿਹੀ ਹੀ ਦਲੀਲ ਦਿੱਤੀ ਗਈ ਹੈ। ਦਰਅਸਲ ਵਿਜੈ ਮਾਲਿਆ ਨੂੰ ਭਾਰਤ ਲਿਆਉਣਾ ਇੰਨਾ ਸੌਖਾ ਨਹੀਂ ਹੈ। ਇਸ ਦਾ ਕਾਰਨ ਭਾਰਤ ਤੇ ਬਰਤਾਨੀਆ ਵਿਚਾਲੇ ਹਵਾਲਗੀ ਸੰਧੀ ਦੀ ਗੁੰਝਲਦਾਰ ਪ੍ਰਕਿਰਿਆ ਹੈ। ਬਰਤਾਨੀਆਂ ਸਰਕਾਰ ਮੁਤਾਬਿਕ ਉਨ੍ਹਾਂ ਦੀ ਬਹੁਕੌਮੀ ਦੁਵੱਲੀਆਂ ਸੰਧੀਆਂ ਕਰਕੇ ਦੁਨੀਆ ਦੇ ਤਕਰੀਬਨ 100 ਦੇਸ਼ਾਂ ਨਾਲ ਹਵਾਲਗੀ ਸੰਧੀ ਹੈ।