ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਯਾਨੀ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੇ ਆਪਣੇ ਗਾਹਕਾਂ ਲਈ ਇਕ ਚਿਤਾਵਨੀ ਜਾਰੀ ਕੀਤੀ ਹੈ। ਉਸਨੇ ਕਿਹਾ ਹੈ ਕਿ ਤੁਹਾਡੀ ਛੋਟੀ ਜਿਹੀ ਗਲਤੀ ਨਾਲ ਹੈਕਰ ਤੁਹਾਡੇ ਖਾਤੇ ਵਿਚੋਂ ਚੋਰੀ ਕਰਨ ਵਿਚ ਕਾਮਯਾਬ ਹੋ ਸਕਦੇ ਹਨ। ਬੈਂਕ ਨੇ ਆਪਣੇ 17 ਕਰੋੜ ਡੈਬਿਟ ਕਾਰਡ ਹੋਲਡਰਸ ਨੂੰ ਇਸ ਚਿਤਾਵਨੀ ਦੇ ਮਾਧਿਅਮ ਤੋਂ ਜਾਣੂ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਆਪਣੀ ਮਾਂ ਦਾ ਸਰਨੇਮ ਕਿਸੇ ਦੇ ਨਾਲ ਸ਼ੇਅਰ ਕਰਨ ਤੋਂ ਬਚਣ। ਇਸਦਾ ਕਾਰਨ ਬੈਂਕ ਨੇ ਦੱਸਿਆ ਕਿ ਜਦੋਂ ਖਪਤਕਾਰ ਆਪਣੇ ਡੈਬਿਟ ਕਾਰਡ ਦਾ ਪਾਸਵਰਡ ਰੀਸੈਟ ਕਰਦਾ ਹੈ ਤਾਂ ਉਸਤੋਂ ਸੁਰੱਖਿਆ ਕਵੇਂਚਨ ਵਿਚ ਮਾਂ ਦਾ ਸਰਨੇਮ ਪੁੱਛਿਆ ਜਾਂਦਾ ਹੈ ਜਾਂ ਪਾਲਤੂ ਦਾ ਨਾਮ ਪੁੱਛਿਆ ਜਾਂਦਾ ਹੈ।
ਬੈਂਕ ਤੋਂ ਇੰਟਰਨੈਟ ਬੈਂਕਿੰਗ ਖਪਤਕਾਰ ਨੂੰ ਆਈਡੀ ਅਤੇ ਪਾਸਵਰਡ ਨੂੰ ਹਮੇਸ਼ਾ ਗੁਪਤ ਰੱਖਣ ਲਈ ਕਿਹਾ ਜਾਂਦਾ ਹੈ। ਤੁਹਾਨੂੰ ਹਮੇਸ਼ਾ ਮਜਬੂਤ ਪਾਸਵਰਡ ਬਣਾਉਣਾ ਚਾਹੀਦਾ ਹੈ ਜਿਸ ਵਿਚ ਕਰੈਕਟਰ ਕੁਝ ਸਪੈਸ਼ਲ ਹੋਣ। ਆਮਤੌਰ ਉਤੇ ਵੇਖਿਆ ਜਾਂਦਾ ਹੈ ਕਿ ਲੋਕ ਅਜਿਹਾ ਪਾਸਵਰਡ ਬਣਾਉਂਦੇ ਹਨ ਜਿਸਨੂੰ ਯਾਦ ਰੱਖਣ ਵਿਚ ਆਸਾਨੀ ਹੋਵੇ। ਪਰ ਅਜਿਹਾ ਕਰਨ ਨਾਲ ਅਕਾਉਂਟ ਹੈਕ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸਦਾ ਕਾਰਨ ਇਹ ਹੈ ਕਿ ਆਸਾਨ ਪਾਸਵਰਡ ਸਾਇਬਰ ਕਰਾਇਮ ਕਰਨ ਵਾਲੇ ਆਸਾਨੀ ਨਾਲ ਕਰੈਕ ਕਰ ਲੈਂਦੇ ਹਨ। ਇਹ ਵੀ ਜਰੂਰੀ ਹੈ ਕਿ ਤੁਸੀ ਸਮੇਂ- ਸਮੇਂ 'ਤੇ ਆਪਣਾ ਪਾਸਵਰਡ ਬਦਲਣ।