ਹਨੂਮਾਨਗੜ੍ਹ- ਬਾਬਾ ਲੱਖਾ ਸਿੰਘ ਦੀ ਗੋਲੀਆਂ ਨਾਲ ਭੁੰਨ ਕੇ ਹੱਤਿਆ ਕਰਨ ਦੇ ਕਾਂਡ 'ਚ ਗ੍ਰਿਫਤਾਰ ਮਾਸਟਰ ਮਾਈਂਡ ਜਸਵੰਤ ਸਿੰਘ ਨੇ ਰਿਮਾਂਡ ਦੌਰਾਨ ਜੰਕਸ਼ਨ ਪੁਲਿਸ ਦੇ ਸਾਹਮਣੇ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਪੁੱਛਗਿੱਛ ਵਿਚ ਜਸਵੰਤ ਸਿੰਘ ਨੇ ਦੱਸਿਆ ਕਿ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਸਮੇਤ ਕਈ ਹੋਰ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ। ਉਨ੍ਹਾਂ ਨੇ ਵੀ ਡੇਰਾ ਮੁਖੀ ਦੀ ਵੀ ਰੇਕੀ ਕੀਤੀ ਪਰ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਉਹ ਡੇਰਾ ਮੁਖੀ ਤੱਕ ਪਹੁੰਚਣ ਤੱਕ ਸਫਲ ਨਾ ਹੋ ਸਕੇ।
ਇਸਦੇ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 'ਤੇ ਅਬੋਹਰ ਦੇ ਨੇੜੇ ਲਟਕਣ ਵਾਲੀ ਢਾਣੀ ਨਿਵਾਸੀ ਵਿਜੇ ਸਿੰਘ ਨਾਂ ਦੇ ਵਿਅਕਤੀ ਨੂੰ ਮਾਰਨ ਦੀ ਯੋਜਨਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਫੜੇ ਗਏ। ਪੁਲਿਸ ਰਿਮਾਂਡ ਖਤਮ ਹੋਣ 'ਤੇ ਅੱਤਵਾਦੀ ਜਸਵੰਤ ਸਿੰਘ ਨੂੰ ਸ਼ੁੱਕਰਵਾਰ ਅਦਾਲਤ ਵਿਚ ਪੇਸ਼ ਕੀਤਾ।
ਮੈਜਿਸਟਰੇਟ ਨੇ ਉਸਨੂੰ ਨਿਆਇਕ ਹਿਰਾਸਤ ਵਿਚ ਲੁਧਿਆਣਾ ਜੇਲ ਭੇਜਣ ਦੇ ਹੁਕਮ ਦਿੱਤੇ। ਤਿੰਨ ਦਿਨ ਪਹਿਲਾਂ ਹੀ ਜਸਵੰਤ ਸਿੰਘ ਨੂੰ ਲੁਧਿਆਣਾ ਜੇਲ ਤੋਂ ਜੰਕਸ਼ਨ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫਤਾਰ ਕਰਕੇ ਹਨੂਮਾਨਗੜ੍ਹ ਲਿਆਈ ਸੀ।