ਮਥੁਰਾ ਦੇ ਮੰਦਿਰ 'ਚ ਇੱਕ ਔਰਤ ਨਾਲ ਬਲਾਤਕਾਰ, ਵਾਰਦਾਤ CCTV 'ਚ ਕੈਦ

ਖ਼ਬਰਾਂ, ਰਾਸ਼ਟਰੀ

ਮਥੁਰਾ: ਯੂਪੀ ਦੇ ਮਥੁਰਾ ਜਿਲ੍ਹੇ 'ਚ ਬਲਾਤਕਾਰ ਦਾ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪ੍ਰਸਿੱਧ ਮੰਦਿਰ ਵਿੱਚ ਦੋ ਲੋਕਾਂ ਨੇ ਇੱਕ ਮਹਿਲਾ ਨਾਲ ਬਲਾਤਕਾਰ ਕੀਤਾ। ਰੇਪ ਦੀ ਇਹ ਵਾਰਦਾਤ ਅਤੇ ਦੋਸ਼ੀ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ। ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ।

ਬਲਾਤਕਾਰ ਦੀ ਇਹ ਵਾਰਦਾਤ ਮਥੁਰਾ ਦੇ ਪ੍ਰਸਿੱਧ ਰਾਧਾ ਰਾਣੀ ਮੰਦਿਰ ਵਿੱਚ ਹੋਈ। ਜਿੱਥੇ ਓਡੀਸ਼ਾ ਦੀ ਰਹਿਣ ਵਾਲੀ ਇੱਕ ਮਹਿਲਾ ਸ਼ਰਧਾਲੂ ਦਰਸ਼ਨ ਕਰਨ ਆਈ ਸੀ। ਸੋਮਵਾਰ ਦੀ ਰਾਤ ਉਹ ਰਾਧਾ ਰਾਣੀ ਮੰਦਿਰ ਵਿੱਚ ਠਹਿਰੀ ਸੀ। ਇਸ ਦੌਰਾਨ ਰਾਤ ਦੇ ਕਰੀਬ ਸਵਾ ਦਸ ਵਜੇ ਮੰਦਿਰ ਦੇ ਰਸੋਈਆ ਅਤੇ ਚੌਂਕੀਦਾਰ ਨੇ ਮਹਿਲਾ ਨੂੰ ਦਬੋਚ ਲਿਆ।