'ਮੇਰੀ 'ਗੁੱਡ ਮਾਰਨਿੰਗ' ਦਾ ਜਵਾਬ ਵੀ ਨਹੀਂ ਦਿੰਦੇ ਸੰਸਦ ਮੈਂਬਰ'
ਨਵੀਂ ਦਿੱਲੀ, 28 ਦਸੰਬਰ: ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦੀ ਦਲ ਦੀ ਬੈਠਕ ਹੋਈ। ਭਾਜਪਾ ਸੂਤਰਾਂ ਮੁਤਾਬਕ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਰਟੀ ਦੇ ਕਈ ਸਾਂਸਦ ਉਨ੍ਹਾਂ ਦੀ 'ਗੁਡ ਮਾਰਨਿੰਗ' ਦਾ ਜਵਾਬ ਤਕ ਨਹੀਂ ਦੇਂਦੇ। ਉਨ੍ਹਾਂ ਕਿਹਾ ਕਿ
ਉਹ ਰੋਜ਼ ਸਵੇਰੇ 'ਗੁਡ ਮਾਰਨਿੰਗ' ਦੇ ਸੰਦੇਸ਼ ਭੇਜਦੇ ਹਨ ਪਰ ਪੰਜ-ਛੇ ਜਣਿਆਂ ਨੂੰ ਛੱਡ ਕੇ ਕੋਈ ਸੰਸਦ ਮੈਂਬਰ ਉਨ੍ਹਾਂ ਨੂੰ ਜਵਾਬ ਨਹੀਂ ਦਿੰਦੇ। ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਨਰਿੰਦਰ ਮੋਦੀ ਐਪ ਨੂੰ ਵੇਖਿਆ ਕਰਨ ਅਤੇ ਉਸ ਦਾ ਪ੍ਰਯੋਗ ਕਰਿਆ ਕਰਨ। ਬੈਠਕ 'ਚ ਨਰਿੰਦਰ ਮੋਦੀ ਨੇ ਤਿੰਨ ਤਲਾਕ ਬਾਰੇ ਬਿਲ 'ਤੇ ਆਮ ਸਹਿਮਤੀ ਬਣਾਉਣ ਦੀ ਅਪੀਲ ਕੀਤੀ। (ਏਜੰਸੀਆਂ)