ਮੋਦੀ ਰਾਜ ਦੇ ਪਹਿਲੇ ਦੋ ਸਾਲਾਂ ਵਿਚ 26,600 ਵਿਦਿਆਰਥੀਆਂ ਨੇ ਦਿਤੀ ਜਾਨ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 14 ਮਾਰਚ : ਸਰਕਾਰ ਨੇ ਅੱਜ ਦਸਿਆ ਕਿ ਸਾਲ 2014 ਅਤੇ 2016 ਦਰਮਿਆਨ ਦੇਸ਼ ਭਰ ਵਿਚ 26,600 ਵਿਦਿਆਰਥੀਆਂ ਨੇ ਆਤਮਹਤਿਆ ਕੀਤੀ। ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਰਾਜ ਸਭਾ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦਸਿਆ ਕਿ ਸਾਲ 2016 ਵਿਚ 9474 ਵਿਦਿਆਰਥੀਆਂ ਨੇ, ਸਾਲ 2015 ਵਿਚ 8934 ਅਤੇ ਸਾਲ 2014 ਵਿਚ 8068 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ।