ਮੋਦੀ ਵਲੋਂ 'ਕੌਮਾਂਤਰੀ ਝੋਨਾ ਖੋਜ ਕੇਂਦਰ' ਨੂੰ ਝੋਨੇ ਦੀਆਂ ਦੋ ਕਿਸਮਾਂ ਦੇ ਬੀਜ ਭੇਟ

ਖ਼ਬਰਾਂ, ਰਾਸ਼ਟਰੀ

ਫ਼ਿਲੀਪੀਨ, 13 ਨਵੰਬਰ: ਭਾਰਤ ਨੇ ਫ਼ਿਲੀਪੀਨ 'ਚ ਕੌਮਾਂਤਰੀ ਝੋਨਾ ਖੋਜ ਕੇਂਦਰ (ਆਰ.ਆਰ.ਆਰ.ਆਈ.) ਦੇ ਜੀਨ ਬੈਂਕ ਨੂੰ ਅੱਜ ਝੋਨੇ ਦੀਆਂ ਦੋ ਭਾਰਤੀ ਕਿਸਮਾਂ ਦੇ ਬੀਜ ਸੌਂਪੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਕਿਹਾ ਕਿ ਆਈ.ਆਰ.ਆਰ.ਆਈ. ਝੋਨੇ ਵਰਗੀ ਮਹੱਤਵਪੂਰਨ ਅੰਨ ਦੀ ਖੇਤੀ 'ਚ ਸੁਧਾਰ ਕਰ ਕੇ ਗ਼ਰੀਬੀ ਅਤੇ ਭੁਖਮਰੀ ਘੱਟ ਕਰਨ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ। ਲੋਸ ਬਾਨੋਸ 'ਚ ਸਥਾਪਤ ਇਸ ਕੇਂਦਰ ਦੇ ਅਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਸ 'ਚ ਕੰਮ ਕਰਲ ਵਾਲੇ ਭਾਰਤੀ ਵਿਗਿਆਨੀਆਂ ਨਾਲ ਗੱਲਬਾਤ ਕੀਤੀ।