ਮੁੰਬਈ: ਅੰਧੇਰੀ ਦੇ ਸਾਕੀਨਾਕਾ ਇਲਾਕੇ ਵਿੱਚ ਸੋਮਵਾਰ ਤੜਕੇ ਇੱਕ ਦੁਕਾਨ ਵਿੱਚ ਅੱਗ ਲੱਗ ਗਈ। ਅੱਗ ਵਿੱਚ 12 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਕਾਫ਼ੀ ਨੁਕਸਾਨ ਹੋਣ ਦੀ ਖਬਰ ਹੈ। ਰਾਹਤ ਅਤੇ ਬਚਾਅ ਕਾਰਜ ਸਵੇਰ ਤੋਂ ਸ਼ੁਰੂ ਕਰ ਦਿੱਤਾ ਗਿਆ ਅਤੇ ਜਖ਼ਮੀਆਂ ਨੂੰ ਰਾਜਾਵਾਡੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਅੱਗ ਨਾਲ ਦੁਕਾਨ ਦੇ ਅੰਦਰ ਨੁਕਸਾਨ ਹੋਇਆ ਪਰ ਆਸਪਾਸ ਦੀ ਇਲਾਕੇ ਵਿੱਚ ਅੱਗ ਨਹੀਂ ਫੈਲੀ।