ਦੇਸ਼ ਦੇ ਮੁਸਲਮਾਨ BJP ਸਰਕਾਰ ਲਈ ਕਿਰਕਿਰੀ ਬਣੇ ਹੋਏ ਹਨ। BJP ਸੰਸਦ, ਵਿਧਾਇਕ ਅਤੇ ਮੰਤਰੀ ਮੁਸਲਮਾਨਾਂ ਨੂੰ ਲੈ ਕੇ ਅਸ਼ਲੀਲ ਬਿਆਨ ਲਗਾਤਾਰ ਜਾਰੀ ਕਰ ਰਹੇ ਹਨ ਜਿਸ 'ਤੇ ਪ੍ਰਧਾਨਮੰਤਰੀ ਮੋਦੀ ਸਮੇਤ ਗ੍ਰਹਿ ਮੰਤਰਾਲਾ ਚੁੱਪੀ ਸਾਧੇ ਬੈਠਾ ਹੈ। ਹਾਲਿਆ ਬਿਆਨ ਵਿਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਮੁਸਲਮਾਨਾਂ ਨੂੰ ਦੇਸ਼ ਲਈ ਖ਼ਤਰਾ ਦੱਸਿਆ ਹੈ ਅਤੇ ਇਸਨੂੰ ਰੋਕਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।