ਨਿਊਯਾਰਕ ਅਤੇ ਲੰਡਨ ਤੋਂ ਵੀ ਅੱਗੇ ਨਿਕਲਿਆ ਮੁੰਬਈ, ਇਸ ਮਾਮਲੇ 'ਚ ਬਣਿਆ ‘ਵਿਦੇਸ਼ੀਆਂ’ ਦੀ ਪਹਿਲੀ ਪਸੰਦ

ਖ਼ਬਰਾਂ, ਰਾਸ਼ਟਰੀ

ਮੁੰਬਈ : ਮਹਾਰਾਸ਼ਟਰ ਦੀ ਮੁੰਬਈ ਇਕ ਅਜਿਹਾ ਸ਼ਹਿਰ ਹੈ ਜਿੱਥੇ ਹਰ ਕੋਈ ਵੱਡੇ ਵੱਡੇ ਸੁਪਨੇ ਲੈ ਕੇ ਆਉਂਦਾ ਹੈ। ਮੁੰਬਈ ਵਿਚ ਜਿੱਥੇ ਦੇਸ਼ ਦੇ ਕੋਨੇ - ਕੋਨੇ ਤੋਂ ਲੋਕ ਪੈਸੇ ਕਮਾਉਣ ਆਉਂਦੇ ਹਨ। ਉਥੇ ਹੀ ਕਰੋੜਾਂ ਲੋਕਾਂ ਨੂੰ ਰੋਜਗਾਰ ਦੇਣ ਵਾਲਾ ਮੁੰਬਈ ਹੁਣ ਮੋਟੀ ਤਨਖ਼ਾਹ ਲਈ ਵਿਦੇਸ਼ੀਆਂ ਦੀ ਪਹਿਲੀ ਪਸੰਦ ਮੁੰਬਈ ਬਣ ਗਿਆ ਹੈ। ਇਕ ਸਰਵੇ ਦੇ ਅਨੁਸਾਰ ਮੁੰਬਈ ਵਿਦੇਸ਼ੀਆਂ ਨੂੰ ਮਿਲਣ ਵਾਲੀ ਤਨਖ਼ਾਹ ਦੇ ਮਾਮਲੇ ਵਿਚ ਟਾਪ 'ਤੇ ਹੈ। ਸਰਵੇ ਮੁਤਾਬਕ ਮੁੰਬਈ ਵਿਚ ਕੰਮ ਕਰਨ ਲਈ ਆਉਣ ਵਾਲੇ ਵਿਦੇਸ਼ੀਆਂ ਨੂੰ ਮੋਟੀ ਤਨਖ਼ਾਹ ਮਿਲਦੀ ਹੈ।