ਨਵੀਂ ਦਿੱਲੀ: ਹਾਲ ਹੀ ਵਿੱਚ ਕੈਬੀਨਟ ਵਿਸਥਾਰ ਵਿੱਚ ਕੇਂਦਰੀ ਰੱਖੀਆ ਮੰਤਰੀ ਬਣੀ ਨਿਰਮਲਾ ਸੀਤਾਰਮਣ ਨੇ ਵੀਰਵਾਰ ਨੂੰ ਆਪਣਾ ਚਾਰਜ ਸੰਭਾਲਿਆ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਰੱਖਿਆ ਮੰਤਰੀ ਦੇ ਰੂਪ ਵਿੱਚ ਆਪਣੀ ਪਹਿਲੀ ਤਰਜੀਹ ਵੀ ਦੱਸੀ। ਉਨ੍ਹਾਂ ਨੇ ਕਿਹਾ ਕਿ ਮੇਰੇ ਉੱਤੇ ਵਿਸ਼ਵਾਸ ਵਿਖਾਉਣ ਅਤੇ ਇਹ ਪੋਰਟਫੋਲਿਓ ਦੇਣ ਲਈ ਪ੍ਰਧਾਨਮੰਤਰੀ ਦਾ ਧੰਨਵਾਦ। ਸੁਰੱਖਿਆਬਲਾਂ ਦੇ ਪਰਿਵਾਰ ਅਤੇ ਉਨ੍ਹਾਂ ਦਾ ਕਲਿਆਣ ਮੇਰੀ ਪਹਿਲੀ ਤਰਜੀਹ ਹੈ।