ਆਰ.ਬੀ.ਆਈ. ਦੀਆਂ ਵਿਆਜ ਦਰਾਂ 'ਚ ਨਹੀਂ ਕੋਈ ਬਦਲਾਅ
ਨਵੀਂ ਦਿੱਲੀ, 7 ਫ਼ਰਵਰੀ: ਆਰ.ਬੀ.ਆਈ. ਨੇ ਅੱਜ ਅਪਣੀ ਕਰਜ਼ਾ ਨੀਤੀ ਦਾ ਐਲਾਨ ਕਰਦਿਆਂ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ। ਉਮੀਦ ਮੁਤਾਬਕ ਹੀ ਆਰ.ਬੀ.ਆਈ. ਨੇ ਰੈਪੋ ਰੇਟ, ਰਿਵਰਸ ਰੈਪੋ ਰੇਟ ਨੂੰ ਪਹਿਲੇ ਪੱਧਰ 'ਤੇ ਹੀ ਕਾਇਮ ਰਖਿਆ ਹੈ।ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਉਰਜਿਤ ਪਟੇਲ ਦੀ ਅਗਵਾਈ ਵਾਲੀ ਛੇ ਮੈਂਬਰੀ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ.) ਦੀ 6 ਅਤੇ 7 ਫ਼ਰਵਰੀ ਨੂੰ ਮੀਟਿੰਗ ਹੋਈ। ਬੈਂਕ ਨੇ ਰੈਪੋ ਰੇਟ 6 ਫ਼ੀ ਸਦੀ ਅਤੇ ਰਿਵਰਸ ਰੈਪੋ ਰੇਟ 5.75 ਫ਼ੀ ਸਦੀ 'ਤੇ ਬਰਕਰਾਰ ਰਖਿਆ ਹੈ।ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਅੱਜ ਕਿਹਾ ਕਿ ਜੀ.ਐਸ.ਟੀ. ਸਥਿਰ ਹੋ ਰਿਹਾ ਹੈ। ਆਰਥਕ ਗਤੀਵਿਧੀਆਂ ਵਧ ਰਹੀਆਂ ਹਨ ਅਤੇ ਨਿਵੇਸ਼ 'ਚ ਸੁਧਾਰ ਦੇ ਸ਼ੁਰੂਆਤੀ ਸੰਕੇਤ ਮਿਲ ਰਹੇ ਹਨ। ਉਥੇ, ਰਿਜ਼ਰਵ ਬੈਂਕ ਨੇ 2017-18 ਲਈ ਆਰਥਕ ਵਾਧਾ ਦਰ ਦੇ ਅਨੁਮਾਨ ਨੂੰ 6.7 ਤੋਂ ਘਟਾ ਕੇ 6.6 ਫ਼ੀ ਸਦੀ ਕੀਤਾ ਹੈ। ਅਗਲੇ ਵਿੱਤੀ ਸਾਲ 'ਚ ਵਾਧਾ ਦਰ 7.2 ਫ਼ੀ ਸਦੀ ਰਹਿਣ ਦਾ ਅਨੁਮਾਨ ਲਾਇਆ ਹੈ।
ਆਰ.ਬੀ.ਆਈ. ਦੀਆਂ ਵਿਆਜ ਦਰਾਂ 'ਚ ਨਹੀਂ ਕੋਈ ਬਦਲਾਅਆਰ.ਬੀ.ਆਈ. ਦੀਆਂ ਵਿਆਜ ਦਰਾਂ 'ਚ ਨਹੀਂ ਕੋਈ ਬਦਲਾਅ