ਨਵੀਂ
ਦਿੱਲੀ, 19 ਨਵੰਬਰ: ਅਮਰੀਕਾ ਦੇ ਅਰਥ-ਸ਼ਾਸਤਰੀ ਅਤੇ ਨੋਬੇਲ ਪੁਰਸਕਾਰ ਜੇਤੂ ਰਿਚਰਡ ਥੇਲਰ
ਦਾ ਮੰਨਣਾ ਹੈ ਕਿ ਮੋਦੀ ਸਰਕਾਰ ਦਾ ਨੋਟਬੰਦੀ ਦਾ ਵਿਚਾਰ ਚੰਗਾ ਸੀ ਪਰ ਉਸ ਨੂੰ ਲਾਗੂ ਕਰਨ
'ਚ ਕਾਫ਼ੀ ਖ਼ਾਮੀਆਂ ਹੋਈਆਂ ਹਨ। ਥੇਲਰ ਨੇ ਕਿਹਾ ਕਿ 2000 ਰੁਪਏ ਦਾ ਨੋਟ ਲਿਆਉਣਾ ਸਮਝ
ਤੋਂ ਪਰੇ ਹੈ। ਇਸ ਨਾਲ ਕਾਲਾ ਧਨ ਖ਼ਤਮ ਕਰਨਾ ਅਤੇ ਦੇਸ਼ ਨੂੰ ਲੈੱਸ ਕੈਸ਼ ਇਕਾਨਮੀ ਵਰਗੇ
ਉਦੇਸ਼ ਵੀ ਮੁਸ਼ਕਲ ਹੋ ਗਏ। ਇਹ ਗੱਲ ਥੇਲਰ ਨੂੰ ਸ਼ਿਕਾਗੋ ਯੂਨੀਵਰਸਟੀ ਦੇ ਵਿਦਿਆਰਥੀ ਸਵਰਾਜ
ਕੁਮਾਰ ਦੇ ਸਵਾਲ ਦੇ ਜਵਾਬ ਵਜੋਂ ਕਹੀ।
ਸ਼ਿਕਾਗੋ ਯੂਨੀਵਰਸਟੀ ਦੇ ਵਿਦਿਆਰਥੀ ਸਵਰਾਜ
ਕੁਮਾਰ ਨੇ ਟਵੀਟਰ 'ਤੇ ਥੇਲਰ ਨਾਲ ਈ-ਮੇਲ 'ਤੇ ਹੋਈ ਗੱਲਬਾਤ ਸਾਂਝੀ ਕੀਤੀ ਹੈ। ਨੋਟਬੰਦੀ
'ਤੇ ਪੁੱਛੇ ਗਏ ਸਵਾਲ 'ਤੇ ਥੇਲਰ ਨੇ ਈਮੇਲ ਰਾਹੀਂ ਜਵਾਬ ਦਿਤਾ। ਕੈਸ਼ਲੈੱਸ ਸੁਸਾਇਟੀ ਵਲ
ਵਧਣ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਇਹ ਚੰਗੀ ਪਹਿਲ ਸੀ ਪਰ ਇਸ ਨੂੰ ਲਾਗੂ ਕਰਨ 'ਚ
ਵੱਡੀਆਂ ਗ਼ਲਤੀਆਂ ਹੋਈਆਂ ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਜਾਣ ਨਾਲ ਇਸ ਪੂਰੀ
ਪ੍ਰਕਿਰਿਆ 'ਚ ਗੜਬੜ ਹੋ ਗਈ ਹੈ। ਸਵਰਾਜ ਦੇ ਟਵੀਟ ਨੂੰ ਥੇਲਰ ਨੇ ਰੀਟਵੀਟ ਵੀ ਕੀਤਾ।
(ਏਜੰਸੀ)