ਨਵੀਂ ਦਿੱਲੀ: ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਨੂੰ ਅੱਜ ਏ ਕੇ ਜੋਤੀ ਦੀ ਥਾਂ ਅਗਲਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕਰ ਦਿਤਾ ਗਿਆ। ਜੋਤੀ ਕਲ ਸੇਵਾਮੁਕਤ ਹੋ ਰਹੇ ਹਨ। ਕਾਨੂੰਨ ਮੰਤਰਾਲੇ ਨੇ ਅੱਜ ਦਸਿਆ ਕਿ ਸਰਕਾਰ ਨੇ ਸਾਬਕਾ ਵਿੱਤ ਸਕੱਤਰ ਅਸ਼ੋਕ ਲਵਾਸਾ ਨੂੰ ਚੁਣ ਕਮਿਸ਼ਨਰ ਨਿਯੁਕਤ ਕੀਤਾ ਹੈ।
ਕਮਿਸ਼ਨ ਵਿਚ ਚੋਣ ਕਮਿਸ਼ਨਰ ਦੀ ਨਿਯੁਕਤੀ ਹੋ ਗਈ ਹੈ ਕਿਉਂਕਿ ਕਲ ਜੋਤੀ ਦੇ ਸੇਵਾਮੁਕਤ ਹੋਣ ਮਗਰੋਂ ਤਿੰਨ ਮੈਂਬਰੀ ਕਮਿਸ਼ਨ ਵਿਚ ਇਕ ਅਹੁਦਾ ਖ਼ਾਲੀ ਹੋ ਜਾਵੇਗਾ। ਇਕ ਹੋਰ ਚੋਣ ਕਮਿਸ਼ਨਰ ਸੁਨੀਲ ਅਰੋੜਾ ਹੈ।