ਪੰਚਕੂਲਾ ਹਿੰਸਾ : ਵਿਪਾਸਨਾ ਖਿਲਾਫ ਵਾਰੰਟ ਜਾਰੀ, ਹੋਈ ਅੰਡਰਗਰਾਊਂਡ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ — 25 ਅਗਸਤ ਨੂੰ ਪੰਚਕੂਲਾ 'ਚ ਰਾਮ ਰਹੀਮ ਦੇ ਸਮਰਥਕਾਂ ਵਲੋਂ ਅੱਗ ਲਗਾਉਣ ਅਤੇ ਹਿੰਸਾ ਭੜਕਾਉਣ ਦੇ ਮਾਮਲੇ 'ਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਦੀ ਗ੍ਰਿਫਤਾਰੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਹਨ। ਵਾਰੰਟ ਜਾਰੀ ਹੋਣ ਦੀ ਖਬਰ ਤੋਂ ਪਹਿਲਾਂ ਹੀ ਵਿਪਾਸਨਾ ਅੰਡਰਗਰਾਊਂਡ ਦੱਸੀ ਜਾ ਰਹੀ ਹੈ।

ਪੰਚਕੂਲਾ ਦੀ ਐੱਸ.ਆਈ.ਟੀ. ਟੀਮ ਵਲੋਂ ਦੋ ਵਾਰ ਡੇਰੇ 'ਚ ਰੇਡ ਕੀਤੀ ਗਈ, ਪਰ ਉਹ ਨਹੀਂ ਮਿਲੀ। ਪੁਲਸ ਨੇ ਵਿਪਾਸਨਾ ਨੂੰ ਕਈ ਵਾਰ ਪੁੱਛਗਿੱਛ ਲਈ ਨੋਟਿਸ ਦੇ ਕੇ ਵੀ ਬੁਲਾਇਆ, ਜਿਸ ਤੋਂ ਬਾਅਦ ਉਹ ਸਿਰਫ ਇਕ ਵਾਰ ਹੀ ਪੁਲਸ ਦੇ ਸਾਹਮਣੇ ਪੇਸ਼ ਹੋਈ। ਉਸ ਤੋਂ ਬਾਅਦ ਕਈ ਵਾਰ ਨੋਟਿਸ ਭੇਜਣ 'ਤੇ ਵੀ ਵਿਪਾਸਨਾ ਨਹੀਂ ਆਈ। ਇਸ ਕਾਰਨ ਪੁਲਸ ਨੇ ਜ਼ਿਲਾ ਅਦਾਲਤ ਤੋਂ ਵਿਪਾਸਨਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਲੈ ਲਿਆ ਹੈ।