ਨਵੀਂ ਦਿੱਲੀ : ਆਪਣਿਆਂ ਦੀ ਮੌਤ ਦਾ ਦੁੱਖ ਲਗਭਗ ਹਰ ਕੋਈ ਸਮਝਦਾ ਹੈ। ਹਰ ਕੋਈ ਇਸਨੂੰ ਝੱਲਦਾ ਵੀ ਹੈ ਪਰ ਸਾਡੇ ਸਾਰਿਆਂ ਵਿਚ ਉਹ ਹੌਸਲਾ ਨਹੀਂ ਹੁੰਦਾ ਜੋ ਮੇਜਰ ਕੁਮੁਦ ਡੋਗਰਾ ਵਿਚ ਵਿਖਾਈ ਦਿੰਦਾ ਹੈ। ਮੇਜਰ ਕੁਮੁਦ ਡੋਗਰਾ ਦਾ ਨਾਮ ਸ਼ਾਇਦ ਤੁਹਾਡੇ ਲਈ ਜਾਣਿਆ -ਪਹਿਚਾਣਿਆ ਨਾ ਹੋਵੇ, ਜਾਂ ਸ਼ਾਇਦ ਤੁਹਾਡੀ ਅੱਖਾਂ ਦੇ ਅੱਗੋਂ ਇਹ ਨਾਮ ਕਦੇ ਨਿਕਲਿਆ ਹੋਵੇ, ਬਹੁਤ ਮੁਮਕਿਨ ਹੈ ਕਿ ਤੁਸੀਂ ਇਸ 'ਤੇ ਧਿਆਨ ਵੀ ਨਾ ਦਿੱਤਾ ਹੋਵੇ। ਪਰ ਜੇਕਰ ਅਜਿਹਾ ਹੈ ਤਾਂ ਇਹ ਤੁਹਾਡੀ ਵੱਡੀ ਚੂਕ ਹੈ। ਚੂਕ ਇਸ ਲਈ ਕਿਉਂਕਿ ਤੁਹਾਡੇ ਅਤੇ ਸਾਡੇ ਲਈ ਇਹ ਜਾਨਣਾ ਬੇਹੱਦ ਜਰੂਰੀ ਹੈ ਕਿ ਅਖੀਰ ਇਹ ਮੇਜਰ ਡੋਗਰਾ ਹੈ ਕੌਣ ਅਤੇ ਇਨ੍ਹਾਂ ਦਾ ਜਿਕਰ ਇਥੇ ਕਿਉਂ ਕੀਤਾ ਜਾ ਰਿਹਾ ਹੈ।