ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਰਾਜਾਂ 'ਚ ਪਿਆ ਸਰਦੀਆਂ ਦਾ ਪਹਿਲਾ ਮੀਹਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਰਾਜਾਂ 'ਚ ਪਿਆ ਸਰਦੀਆਂ ਦਾ ਪਹਿਲਾ ਮੀਹਂ

ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਰਾਜਾਂ 'ਚ ਪਿਆ ਸਰਦੀਆਂ ਦਾ ਪਹਿਲਾ ਮੀਹਂ

 

ਭਾਰਤ ਦੇ ਮੌਸਮ ਵਿਭਾਗ ਵਲੋਂ ਜਾਰੀ ਕੀਤੀ ਗਈ ਮੌਸਮ ਬਾਰੇ ਜਾਣਕਾਰੀ ਬੀਤੇ ਦਿਨ ਉਸ ਵੇਲੇ ਸੱਚ ਹੋ ਗਈ ਜਦੋਂ ਉੱਤਰ ਭਾਰਤ ਦੇ ਕਈ ਰਾਜਾਂ ‘ਚ ਮੀਹਂ ਦੇ ਛਿੱਟੇ ਪਏ। ਪੰਜਾਬ ਸਮੇਤ ਦਿੱਲੀ, ਚੰਡੀਗੜ੍ਹ ਅਤੇ ਹਰਿਆਣੇ ਦੇ ਕਈ ਸ਼ਹਿਰਾਂ ‘ਚ ਮੀਹਂ ਪੈਣ ਦੀ ਖ਼ਬਰਾਂ ਆਇਆਂ। ਸਰਦੀਆਂ ਦੇ ਮੌਸਮ ਦੀ ਪਹਿਲਾ ਮੀਹਂ ਭਾਵੇਂ ਹਲਕਾ ਹੀ ਪਿਆ ਪਰ ਲੋਕਾਂ ਵਿਚ ਇਸ ਬਾਰੇ ਖੁਸ਼ੀ ਦੇਖੀ ਗਈ ਕੇ ਥੋੜੀ ਹੀ ਸਹੀ ਪਰ ਬਾਰਿਸ਼ ਹੋਈ ਤਾਂ ਸਹੀ। ਇਸ ਮੀਹਂ ਨਾਲ ਜਿਥੇ ਮੌਸਮ ਤਾਂ ਠੰਡਾ ਹੋਇਆ ਹੀ ਹੈ ਓਥੇ ਧੂਏਂ ਦੇ ਬਣੇ ਹੋਏ ਗੁਬਾਰ ਤੋਂ ਵੀ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ।

ਪੰਜਾਬ ਰਾਜ ਵਿੱਚ ਮੌਸਮ ਨੇ ਮਿਜਾਜ਼ ਬਦਲਿਆ ਹੈ ਅਤੇ ਲੋਕਾਂ ਨੂੰ ਧੁਆਂਖੀ ਧੁੰਦ ਤੋਂ ਰਾਹਤ ਮਿਲੀ ਹੈ।ਬੀਤੇ ਦਿਨ ਕਈ ਦਿਨਾਂ ਮਗਰੋਂ ਦਿਨ ਚੜ੍ਹਦਿਆਂ ਹੀ ਸੂਰਜ ਦੇ ਦਰਸ਼ਨ ਹੋਏ, ਪਰ ਦੁਪਹਿਰ ਤੱਕ ਮੌਸਮ ਬਦਲ ਗਿਆ। ਦੁਪਹਿਰ ਮਗਰੋਂ ਪੰਜਾਬ ਦੇ ਕਈ ਇਲਾਕਿਆਂ, ਥਾਵਾਂ ’ਤੇ ਹਲਕੀ ਬਾਰਸ਼ ਹੋਈ ਅਤੇ ਖ਼ਾਸ ਕਰਕੇ ਗਿੱਦੜਬਾਹਾ ਖ਼ਿੱਤੇ ਵਿੱਚ ਕਾਫ਼ੀ ਮੀਂਹ ਪਿਆ। ਕਈ ਦਿਨਾਂ ਤੋਂ ਅਸਮਾਨ ਵਿੱਚ ਧੂੰਏਂ ਦਾ ਗੁਬਾਰ ਚੜ੍ਹਿਆ ਹੋਇਆ ਸੀ, ਜੋ ਕੁਝ ਥਾਵਾਂ ’ਤੇ ਸਾਫ਼ ਹੋ ਗਿਆ, ਪਰ ਕਈ ਥਾਈਂ ਅਜੇ ਵੀ ਧੁੰਆਂਖੀ ਧੁੰਦ ਚੜ੍ਹੀ ਹੋਈ ਹੈ। ਹਲਕੀ ਬਾਰਸ਼ ਮਗਰੋਂ ਠੰਢ ਵੀ ਵਧ ਗਈ ਹੈ।

ਬਠਿੰਡਾ ਸ਼ਹਿਰ ਅਤੇ ਗੋਨਿਆਣਾ ਇਲਾਕੇ ਦੇ ਕਈ ਪਿੰਡਾਂ ਵਿੱਚ ਹਲਕੀ ਬਾਰਸ਼ ਹੋਈ ਹੈ। ਸੰਗਤ ਇਲਾਕੇ ਵਿੱਚ ਕਿਣਮਣ ਹੋਈ। ਦੁਪਹਿਰ ਮਗਰੋਂ ਬੱਦਲ ਗਰਜੇ ਅਤੇ ਮੀਂਹ ਵਾਲਾ ਮੌਸਮ ਬਣਿਆ ਰਿਹਾ। ਪਿੰਡ ਦੁੱਲੇਵਾਲਾ ਦੇ ਦਲਜੀਤ ਸਿੰਘ ਨੇ ਦੱਸਿਆ ਕਿ ਸਿਰਫ਼ ਕਣੀਆਂ ਪਈਆਂ ਹਨ, ਪਰ ਮੌਸਮ ਬਹੁਤਾ ਸਾਫ਼ ਨਹੀਂ ਹੋਇਆ ਹੈ, ਜਦੋਂਕਿ ਪਿੰਡ ਮਹਿਮਾ ਸਰਕਾਰੀ ਦੇ ਹਰਵਿੰਦਰਪਾਲ ਸ਼ਰਮਾ ਦਾ ਕਹਿਣਾ ਹੈ ਕਿ ਬੀਤੀ ਸ਼ਾਮ ਕਾਫ਼ੀ ਤੇਜ਼ ਬਾਰਸ਼ ਹੋਈ ਹੈ, ਜਿਸ ਮਗਰੋਂ ਧੁਆਂਖੀ ਧੁੰਦ ਤੋਂ ਰਾਹਤ ਮਿਲੀ ਹੈ। ਤਲਵੰਡੀ ਸਾਬੋ ਅਤੇ ਮੌੜ ਦੇ ਇਲਾਕੇ ਵਿੱਚ ਵੀ ਮੌਸਮ ਅੱਜ ਦਿਨ ਬਾਰਸ਼ ਵਾਲਾ ਬਣਿਆ ਰਿਹਾ। ਪਿੰਡ ਸੇਖਪੁਰਾ ਦੇ ਸਰਪੰਚ ਰਾਮ ਕੁਮਾਰ ਨੇ ਦੱਸਿਆ ਕਿ ਕੱਲ ਦੁਪਹਿਰ ਮਗਰੋਂ ਅਸਮਾਨ ਵਿੱਚ ਧੂੰਏਂ ਦਾ ਗੁਬਾਰ ਮੁੜ ਬਣ ਗਿਆ ਹੈ ਅਤੇ ਅੱਖਾਂ ਮੱਚਣ ਲੱਗੀਆਂ ਹਨ। ਅੱਜ ਤੇਜ਼ ਹਵਾਵਾਂ ਵੀ ਚੱਲੀਆਂ ਹਨ।

ਮੌਸਮ ਵਿਭਾਗ ਦੇ ਆਰ.ਕੇ. ਪਾਲ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਹਲਕੀ ਬਾਰਸ਼ ਹੋਣ ਦਾ ਅਨੁਮਾਨ ਹੈ ਅਤੇ ਤਾਪਮਾਨ ਵਿੱਚ ਕਮੀ ਆਈ ਹੈ। ਸੂਤਰ ਦੱਸਦੇ ਹਨ ਕਿ ਕਈ ਖ਼ਰੀਦ ਕੇਂਦਰਾਂ ਵਿੱਚ ਅਜੇ ਝੋਨੇ ਦੀ ਫ਼ਸਲ ਪਈ ਹੈ, ਜਿਸ ਕਰਕੇ ਖ਼ਰੀਦ ਏਜੰਸੀਆਂ ਅਤੇ ਆੜ੍ਹਤੀਆਂ ਦੇ ਤੌਖ਼ਲੇ ਵਧ ਗਏ ਹਨ। ਬਹੁਤੇ ਕਿਸਾਨਾਂ ਦੀ ਫ਼ਸਲ ਵੀ ਮੰਡੀ ਵਿੱਚ ਪਈ ਹੈ, ਜਿਸ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਖ਼ਰੀਦ ਨਹੀਂ ਹੋਈ ਹੈ।

ਅੰਮ੍ਰਿਤਸਰ ਵਿਚ ਵੀ ਠੰਢ ਦੇ ਸੀਜ਼ਨ ਦੀ ਪਹਿਲੀ ਬਾਰਸ਼ ਹੋਈ ਹੈ, ਜਿਸ ਨਾਲ ਧੂੰਏਂ ਦੇ ਗੁਬਾਰ ਤੋਂ ਰਾਹਤ ਮਿਲੇਗੀ। ਇੱਥੇ ਸ਼ਾਮ ਲਗਪਗ ਛੇ ਵਜੇ ਮੀਂਹ ਸ਼ੁਰੂ ਹੋਇਆ। ਜ਼ਿਲ੍ਹੇ ਵਿੱਚ ਤਿੰਨ ਮਿਲੀਮੀਟਰ ਮੀਂਹ ਪਿਆ ਹੈ। ਇਸ ਮੀਂਹ ਕਾਰਨ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਲੁਧਿਆਣਾ ਜ਼ਿਲ੍ਹਾ ਵੀ ਪਿੱਛੇ ਨਹੀਂ ਰਿਹਾ। ਲੁਧਿਆਣੇ ਵਿਚ ਵੀ ਕਈ ਥਾਈਂ ਹਲਕੀ ਬੂੰਦਾਂ-ਬਾਂਦੀ ਹੋਈ ਤੇ ਕਈ ਥਾਂ ਹਲਕੇ ਤੋਂ ਦਰਮਿਆਨੀ ਬਾਰਿਸ਼ ਵੀ ਹੋਈ।